ਵਿਨੈ ਦਿਉੜਾ ਵਲੋਂ ਗੈਂਗਸਟਰਾਂ ਨੂੰ ਦਿਤੀ ਜਾਂਦੀ ਸੀ ਧਨਾਢ ਲੋਕਾਂ ਦੀ ਸੂਚੀ

ਖ਼ਬਰਾਂ, ਪੰਜਾਬ

ਕੋਟਕਪੂਰਾ: ਸਥਾਨਕ ਸ਼ਹਿਰ ਦੇ ਧਨਾਢ ਲੋਕਾਂ ਨੂੰ ਡਰਾ-ਧਮਕਾ ਕੇ ਫਿਰੋਤੀ ਵਸੂਲਣ ਦੇ ਮਾਮਲੇ 'ਚ ਸੀਆਈਏ ਸਟਾਫ਼ ਫ਼ਰੀਦਕੋਟ ਨੇ ਕੋਟਕਪੂਰੇ ਦੇ ਗੈਂਗਸਟਰ ਵਿਨੈ ਦਿਉੜਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆਂਦਾ ਹੈ। ਬਠਿੰਡਾ ਜੇਲ 'ਚ ਬੰਦ ਵਿਨੈ ਦਿਉੜਾ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਪੁਲਿਸ ਵਲੋਂ ਸਖ਼ਤੀ ਨਾਲ ਕੀਤੀ ਪੁੱਛਗਿਛ ਦੌਰਾਨ ਵਿਨੈ ਦਿਉੜਾ ਨੇ ਮੰਨਿਆ ਕਿ ਉਹ ਗੈਂਗਸਟਰ ਸਿੰਮਾ ਬਹਿਬਲ ਨੂੰ ਕੋਟਕਪੂਰੇ ਦੇ ਉਨ੍ਹਾਂ ਧਨਾਢ ਲੋਕਾਂ ਦੀ ਸੂਚੀ ਉਪਲਬੱਧ ਕਰਾਉਂਦਾ ਸੀ, ਜਿੰਨਾ ਤੋਂ ਡਰਾ-ਧਮਕਾ ਕੇ ਅਸਾਨੀ ਨਾਲ ਫਿਰੋਤੀ ਵਸੂਲੀ ਜਾ ਸਕੇ।