ਧਨੌਲਾ, 22 ਜੁਲਾਈ (ਰਾਮ ਸਿੰਘ ਧਨੌਲਾ) : ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਗਰਸ ਸਰਕਾਰ ਬਦਲਾ-ਲਊ ਨੀਤੀ ਤਹਿਤ ਅਕਾਲੀ ਵਰਕਰਾਂ ਵਿਰੁਧ ਪਰਚੇ ਦਰਜ ਕਰ ਰਹੀ ਹੈ ਅਤੇ ਸੂਬੇ ਵਿਚ ਗੁੰਡਾਗਰਦੀ ਫੈਲਾ ਕੇ ਮਾਹੌਲ ਖ਼ਰਾਬ ਕਰ ਰਹੀ ਹੈ।
ਸ. ਬਾਦਲ ਨੇ ਸ਼੍ਰੋਮਣੀ ਕਮੇਟੀ ਮੈਬਰ ਟੇਕ ਸਿੰਘ ਧਨੌਲਾ ਦੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਅਦੇ ਪੂਰੇ ਕਰਨ ਦੀ ਬਜਾਏ ਹਨੇਰਗਰਦੀ ਫੈਲਾ ਦਿਤੀ ਹੈ। ਜੀ.ਐਸ.ਟੀ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਧਾਰਮਕ ਸਥਾਨਾਂ ਦੇ ਰਾਸ਼ਨ, ਕੜਾਹ ਪ੍ਰਸਾਦ ਅਤੇ ਹੋਰ ਸਮੱਗਰੀ 'ਤੇ ਲਾਇਆ ਗਿਆ ਟੈਕਸ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਕਿਸੇ ਵੀ ਧਾਰਮਿਕ ਸਥਾਨ ਤੋਂ ਕੋਈ ਟੈਕਸ ਨਹੀਂ ਲਿਆ ਜਾਂਦਾ ਸੀ ਸਗੋਂ ਪੰਜਾਬ ਭਰ ਵਿਚ ਬਣੀਆਂ ਗਊਸ਼ਾਲਾਵਾਂ ਦੇ ਬਿਜਲੀ ਦੇ ਬਿਲ ਮੁਆਫ਼ ਕਰ ਦਿਤੇ ਸਨ।
ਕਰਜ਼ਾ ਮੁਆਫ਼ੀ ਸਬੰਧੀ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਮੁਕੰਮਲ ਕਰਜ਼ਾ ਮੁਆਫ਼ੀ ਨਹੀਂ ਕੀਤੀ ਜਿਵੇਂ ਵਾਅਦਾ ਕੀਤਾ ਗਿਆ ਸੀ। ਐਸ.ਜੀ.ਪੀ.ਸੀ ਚੋਣਾਂ ਸਬੰਧੀ ਰਵੀਇੰਦਰ ਸਿੰਘ ਵਲੋਂ ਦਿਤੇ ਗਏ ਬਿਆਨ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੇ ਫ਼ਰੰਟ ਪਹਿਲਾ ਵੀ ਬਣਦੇ ਤੇ ਬਿਖਰਦੇ ਰਹੇ ਹਨ। ਸਿੱਖਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸ਼੍ਰੋਮਣੀ ਕਮੇਟੀ ਦੀ ਚੋਣ ਸਮੇਂ ਭਾਰੀ ਵੋਟਾਂ ਪਾ ਕੇ ਜਿਤਾਇਆ ਹੈ। ਇਸ ਮੌਕੇ ਟੇਕ ਸਿੰਘ ਧਨੌਲਾ, ਗੁਰਜੀਤ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ ਸ਼ੇਰਗਿੱਲ, ਗੁਰਵਿੰਦਰ ਸਿੰਘ ਗਿੰਦੀ, ਮਨੂੰ ਜਿੰਦਲ, ਗੁਰਚਰਨ ਸਿੰਘ ਕੁੱਬੇ ਆਦਿ ਹਾਜ਼ਰ ਸਨ।
ਕੜਾਹ-ਪ੍ਰਸਾਦ 'ਤੇ ਜੀਐਸਟੀ ਸਰਾਸਰ ਗ਼ਲਤ : ਬਾਦਲ