ਹਰਿਆਣਾ ਪੁਲਿਸ ਡੇਰਾ ਸਿਰਸਾ ਵਿਰੁਧ ਹੋਈ ਸਖ਼ਤ

ਖ਼ਬਰਾਂ, ਪੰਜਾਬ

ਚੰਡੀਗੜ੍ਹ, 27 ਅਗੱਸਤ (ਅੰਕੁਰ) : ਬਲਾਤਕਾਰੀ ਰਾਮ ਰਹੀਮ ਦੇ ਜੇਲ ਜਾਣ ਮਗਰੋਂ ਹਰਿਆਣਾ ਪੁਲਿਸ ਨੇ ਡੇਰਾ ਸਿਰਸਾ ਵਿਰੁਧ ਸਖ਼ਤੀ ਤੇਜ਼ ਕਰ ਦਿਤੀ ਹੈ। ਹਰਿਆਣਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਡੇਰੇ ਦੇ ਦੋ ਬੁਲਾਰਿਆਂ ਸਣੇ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਰਾਮ ਰਹੀਮ ਦੇ ਨਜ਼ਦੀਕੀ ਅਦਿੱਤਿਆ ਇੰਸਾ ਤੇ ਧੀਮਾਨ ਇੰਸਾ ਸ਼ਾਮਲ ਹਨ। ਇਨ੍ਹਾਂ ਵਿਰੁਧ ਸ਼ਰਧਾਲੂਆਂ ਨੂੰ ਹਿੰਸਾ ਲਈ ਭੜਕਾਉਣ ਦੇ ਇਲਜ਼ਾਮ ਹਨ।

ਅੱਜ ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਦਸਿਆ ਕਿ ਅਦਿਤਿਆ ਇੰਸਾ ਤੇ ਧੀਮਾਨ ਇੰਸਾ ਸਣੇ ਡੇਰੇ ਦੇ ਪੰਜ ਪ੍ਰਬੰਧਕਾਂ ਵਿਰੁਧ ਕੇਸ ਦਰਜ ਕੀਤਾ ਹੈ। ਇਨ੍ਹਾਂ ਉਪਰ ਸ਼ਰਧਾਲੂਆਂ ਨੂੰ ਹਿੰਸਾ ਲਈ ਭੜਕਾਉਣ ਬਾਰੇ ਮੀਡੀਆ ਰਿਪੋਰਟਾਂ ਤੋਂ ਮਗਰੋਂ ਹਾਈ ਕੋਰਟ ਨੇ ਹੁਕਮ ਦਿਤਾ ਸੀ। ਰਾਮ ਰਹੀਮ ਤੋਂ ਬਾਅਦ ਇਹ ਪੰਜੇ ਡੇਰਾ ਸਿਰਸਾ ਦੇ ਕਰਤਾ-ਧਰਤਾ ਹਨ। ਸਰਕਾਰ ਦੀ ਇਸ ਕਾਰਵਾਈ ਤੋਂ ਸਪਸ਼ਟ ਹੈ ਕੇ ਹੁਣ ਡੇਰੇ ਦਾ ਕਾਰੋਬਾਰ ਠੱਪ ਹੋਣ ਜਾ ਰਿਹਾ ਹੈ।
ਡੀਜੀਪੀ ਸੰਧੂ ਨੇ ਦੱਸਿਆ ਕਿ ਹਿੰਸਾ ਵਿੱਚ ਹੁਣ ਤੱਕ 38 ਮੌਤਾਂ ਹੋ ਗਈਆਂ ਹਨ। ਇਨ੍ਹਾਂ ਵਿੱਚ 32 ਪੰਚਕੂਲਾ ਤੇ ਛੇ ਸਿਰਸਾ ਵਿੱਚ ਹੋਈਆਂ ਹਨ। ਪੁਲਿਸ ਨੇ 52 ਕੇਸ ਦਰਜ ਕੀਤੇ ਹਨ ਤੇ 926 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੇ ਪੜਤਾਲ ਚੱਲ ਰਹੀ ਹੈ ਤੇ ਸ਼ਨਾਖਤ ਮਗਰੋਂ ਹੋਰ ਦੋਸ਼ੀਆਂ ਨੂੰ ਫੜਿਆ ਜਾਵੇਗਾ।