ਕੈਨੇਡਾ ਵੱਸਦੇ ਪੰਜਾਬੀ ਅਪਣੀ ਮਾਂ ਬੋਲੀ ਨੂੰ ਅੱਗੇ ਲਿਆਉਣ ਲਈ ਉਠਾ ਰਹੇ ਨੇ ਅਹਿਮ ਕਦਮ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬੀ ਹਰ ਕਿਸੇ ਦੇ ਦਿਲ ਵਿਚ ਵੱਸਣ ਵਾਲੀ ਭਾਸ਼ਾ...

Canada Sign Board

ਵੈਨਕੂਵਰ : ਪੰਜਾਬੀ ਹਰ ਕਿਸੇ ਦੇ ਦਿਲ ਵਿਚ ਵੱਸਣ ਵਾਲੀ ਭਾਸ਼ਾ ਹੈ। ਅੱਜ ਕੱਲ ਦੇਖਣ ਵਿਚ ਆ ਰਿਹਾ ਹੈ ਕਿ ਕੈਨੇਡਾ ਜਿਹੇ ਦੇਸ਼ ਵਿ 70 ਫ਼ੀਸਦੀ ਪੰਜਾਬੀ ਅਤੇ ਭਾਰਤੀ ਲੋਕ ਵੱਸ ਚੁੱਕੇ ਹਨ। ਜਿਨ੍ਹਾਂ ਦੇ ਕੰਮ ਕਾਰਨ ਕਨੈਡਾ ਸਰਕਾਰ ਦੀ ਡਿਪਾਟਮੈਂਟ ਨੂੰ ਬਹੁਤ ਜਿਆਦਾ ਫਾਇਦਾ ਵੀ ਹੋ ਰਿਹਾ ਹੈ। ਜਿਸ ਕਾਰਨ ਕੈਨੇਡਾ ਦੇਸ਼ ਨੂੰ ਮਿੰਨੀ ਪੰਜਾਬ ਵੀ ਆਖਿਆ ਜਾਦਾ ਹੈ।

ਪੰਜਾਬ ਦੇ ਵਾਸੀ ਕੈਨੇਡਾ ਸਰਕਾਰ ਦੇ ਕਈ ਉਚ ਅਹੁਦਿਆਂ ਉਤੇ ਬਿਰਾਜਮਾਨ ਨੇ ਅਤੇ ਕੈਨੇਡਾ ਦੇ ਹਰ ਕੋਨੇ ਅਤੇ ਸ਼ਹਿਰ ਵਿਚ ਪੰਜਾਬੀ ਵੱਸ ਰਹੇ ਹਨ। ਪਰ ਫਿਰ ਵੀ ਕਈ ਸ਼ਹਿਰਾਂ ਵਿਚ ਪੰਜਾਬੀ ਮਾਂ ਬੋਲੀ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਜੋਕਰ ਅਸੀਂ ਭਾਰਤ ਦੀ ਗੱਸ ਕਰੀਏ ਤਾਂ ਹਰ ਸ਼ਹਿਰ ਜਾਂ ਕਸਬਿਆਂ ਵਿਚ ਪੰਜਾਬੀ ਦੇ ਨਾਲ ਲੱਗੇ ਬੋਰਡਾਂ ਉਤੇ ਇੰਗਲਿਸ਼ ਦਾ ਨਿਰਮਾਣ ਕੀਤਾ ਗਿਆ ਹੈ। ਪਰ ਕੈਨੇਡਾ ਸਰਕਾਰ ਵਿਚ ਬੈਠੇ ਪੰਜਾਬੀ ਉਚ ਅਧਿਕਾਰੀਆਂ ਨੂੰ ਵੀ ਇਸ ਗੱਲ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਕੈਨੇਡਾ ਦੇ ਜਿਨ੍ਹਾਂ ਸ਼ਹਿਰਾਂ ਵਿਚ ਲੱਗੇ ਅੰਗ੍ਰੇਜੀ ਸਾਇਨ ਬੋਰਡਾਂ ਦੇ ਨਾਲ ਪੰਜਾਬੀ ਦਾ ਨਿਰਮਾਣ ਕੀਤਾ ਜਾਵੇ

ਤਾਂ ਜੋ ਪੰਜਾਬੀ ਨੌਜਵਾਨ ਅਪਣੀ ਮਾਂ ਬੋਲੀ ਨੂੰ ਵੀ ਭੁੱਲ ਨਾ ਸਕਣ। ਇਸ ਲਈ ਕੈਨੇਡਾ ਸਰਕਾਰ ਵਿਚ ਬੈਠੇ ਪੰਜਾਬੀ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੈਨੇਡਾ ਦੇ ਜਿੰਨਾਂ ਸ਼ਹਿਰਾਂ ਵਿਚ ਪੰਜਾਬੀ ਮਾਂ ਬੋਲੀ ਨੂੰ ਅੱਖੋ-ਪੋਰਖੇ ਕੀਤਾ ਗਿਆ ਹੈ। ਉਨ੍ਹਾਂ ਥਾਵਾਂ ਉਤੇ ਪੰਜਾਬੀ ਸਾਈਨ ਬੋਰਡਾਂ ਦਾ ਵਰਨਣ ਕੀਤਾ ਜਾਵੇ। ਪੰਜਾਬੀ ਨੂੰ ਲੈ ਕੇ ਕੈਨੇਡਾ ਦੇ ਲੋਕਾਂ ਵਿਚ ਬਹੁਤ ਜਿਆਦਾ ਸਤਿਕਾਰ ਕੀਤਾ ਜਾਂਦਾ ਹੈ ਪੰਜਾਬੀ ਨੂੰ ਅੱਗੇ ਲਿਆਉਣ ਲਈ ਅਹਿਮ ਕਦਮ ਵੀ ਚੁੱਕੇ ਜਾ ਰਹੇ ਹਨ।