ਮਾਣ! ਭਾਰਤੀ ਮੂਲ ਦੀ ਵਿਦਿਆਰਥਣ ਸ਼ਰਧਾ ਕਾਰਤਿਕ ਦੀ ਕਲਾਕ੍ਰਿਤੀ ਅਮਰੀਕੀ ਸੰਸਦ ਭਵਨ 'ਚ ਹੋਵੇਗੀ ਪ੍ਰਦਰਸ਼ਿਤ
ਹਾਈ ਸਕੂਲ ਦੇ ਵਿਦਿਆਰਥੀ ਆਪਣੀ ਕਲਾ ਨੂੰ ਅਮਰੀਕੀ ਸੰਸਦ ਵਿਚ ਪ੍ਰਦਰਸ਼ਿਤ ਕਰਨ ਲਈ ਇਕ ਮੁਕਾਬਲੇ ਵਿਚ ਹਿੱਸਾ ਲੈਂਦੇ ਹਨ।
ਵਾਸ਼ਿੰਗਟਨ - ਭਾਰਤੀ-ਅਮਰੀਕੀ ਭਾਈਚਾਰੇ ਦੀ ਫਲੋਰਿਡਾ ਦੀ ਇਕ ਵਿਦਿਆਰਥਣ ਦੀ ਕਲਾਕ੍ਰਿਤੀ ਯੂ. ਐੱਸ. ਕੈਪੀਟਲ ਭਾਵ ਦੇਸ਼ ਦੇ ਸੰਸਦ ਭਵਨ ਵਿਚ ਦਿਖਾਈ ਜਾਏਗੀ, ਜੋ ਇਸ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਫਲੋਰਿਡਾ ਵਿਚ ਟੈਂਪਾ ਹਾਈ ਸਕੂਲ ਦੀ 11ਵੀਂ ਕਲਾਸ ਦੀ ਵਿਦਿਆਰਥਣ ਸ਼ਰਧਾ ਕਾਰਤਿਕ ਨੂੰ ਟੈਂਪਾ ਮਿਊਜ਼ੀਅਮ ਆਫ ਆਰਟ ਵਿਚ ਹੋਈ ਇਕ ‘ਕਾਂਗਰੇਸਨਲ ਆਰਟ ਕੰਪੀਟੀਸ਼ਨ’ ਦਾ ਜੇਤੂ ਐਲਾਨ ਕੀਤਾ ਗਿਆ ਹੈ। ਇਸ ਮੁਕਾਬਲੇ ਵਿਚ ਹਾਈ ਸਕੂਲ ਦੇ ਵਿਦਿਆਰਥੀ ਆਪਣੀ ਕਲਾ ਨੂੰ ਅਮਰੀਕੀ ਸੰਸਦ ਵਿਚ ਪ੍ਰਦਰਸ਼ਿਤ ਕਰਨ ਲਈ ਇਕ ਮੁਕਾਬਲੇ ਵਿਚ ਹਿੱਸਾ ਲੈਂਦੇ ਹਨ।
Artwork Of Indian American Student To Be Displayed At US Capitol
ਕਾਂਗਰਸ ਮੈਂਬਰ ਕੈਥੀ ਕੈਸਟਰ ਵੱਲੋਂ ਜਾਰੀ ਮੀਡੀਆ ਬਿਆਨ ਮੁਤਾਬਕ ਚੇਨਈ ਤੋਂ ਆਪਣੇ ਮਾਤਾ-ਪਿਤਾ ਨਾਲ ਇਕ ਸਾਲ ਦੀ ਉਮਰ 'ਚ ਅਮਰੀਕਾ ਆਈ ਸ਼ਰਧਾ ਕਾਰਤਿਕ ਨੇ ਇਸ ਸਾਲ ਡੂੰਘਾਈ ਅਤੇ ਸ਼ੁੱਧਤਾ ਨਾਲ ਬਣਾਈ ''ਪੈਂਸਿਵ ਗੇਜ'' ਗ੍ਰੇਫਾਈਟ ਡਰਾਇੰਗ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਕਾਰਤਿਕ ਦੀ ਇਹ ਖੁਦ ਦੀ ਕਲਾਕਾਰੀ 'ਧਾਰਨਾ ਬਨਾਮ ਹਕੀਕਤ' ਨੂੰ ਦਰਸਾਉਂਦੀ ਹੈ। ਉਸ ਨੇ ਕਿਹਾ, 'ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਕੀ ਮੈਂ ਆਪਣਾ ਚਿੱਤਰ ਉਵੇਂ ਹੀ ਬਣਾ ਸਕਦੀ ਹਾਂ ਜਿਵੇਂ ਮੈਂ ਹਾਂ ਅਤੇ ਨਾ ਕਿ ਉਵੇਂ ਜਿਵੇਂ ਕਿ ਮੈਂ ਸੋਚਦੀ ਹਾਂ ਕੀ ਮੈਂ ਹਾਂ।'
Artwork Of Indian American Student To Be Displayed At US Capitol
ਬਿਆਨ ਵਿਚ ਕਿਹਾ ਗਿਆ ਹੈ ਕਿ ਕਾਰਤਿਕ 7 ਸਾਲ ਦੀ ਉਮਰ ਤੋਂ ਚਿੱਤਰਕਾਰੀ ਕਰ ਰਹੀ ਹੈ। ਕਲਾ ਕਾਰਤਿਕ ਨੂੰ ਆਰਕੀਟੈਕਚਰ ਦੇ ਖੇਤਰ ਵਿਚ ਉਸ ਦੇ ਕਰੀਅਰ ਵਿਚ ਮਦਦ ਕਰੇਗੀ, ਕਿਉਂਕਿ ਉਹ ਹਾਈ ਸਕੂਲ ਤੋਂ ਬਾਅਦ ਆਰਕੀਟੈਕਚਰ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ। ਇਸ ਵਿਚ ਅੱਗੇ ਕਿਹਾ ਕਿ ਇਹ ਕਾਰਤਿਕ ਦਾ ਪਹਿਲਾ ਕਲਾ ਮੁਕਾਬਲਾ ਨਹੀਂ ਹੈ। ਉਹ 8ਵੀਂ ਕਲਾਸ ਤੋਂ ਸਲਵਾਡੋਰ ਡਾਲੀ ਮਿਊਜ਼ੀਅਮ ਦੇ ਸਾਲਾਨਾ ਕਲਾ ਮੁਕਾਬਲੇ ਵਿਚ ਭਾਗੀਦਾਰ ਰਹੀ ਹੈ ਅਤੇ ਉਸ ਦੀ ਕਲਾਕਾਰੀ ਨੂੰ ਹਰ ਸਾਲ ਪ੍ਰਦਰਸ਼ਿਤ ਕਰਨ ਲਈ ਚੁਣਿਆ ਜਾਂਦਾ ਹੈ।