ਪੰਜਾਬੀ ਨੌਜਵਾਨ ਲੱਕੀ ਨੇ ਜਿੱਤਿਆ ਮਿਸਟਰ ਆਸਟਰੇਲੀਆ ਦਾ ਖਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਲੱਕੀ ਨੇ ਗੱਲਬਾਤ ਦੌਰਾਨ ਦਸਿਆ ਕਿ ਉਹਨਾਂ ਦੇ ਸਵਰਗਵਾਸੀ ਪਿਤਾ ਦਾ ਸੁਪਨਾਂ ਸੀ

Punjabi youth Lucky wins Mr Australia award

ਮੈਲਬੋਰਨ  (ਪਰਮਵੀਰ ਸਿੰਘ ਆਹਲੂਵਾਲੀਆ): ਪੰਜਾਬੀਆਂ ਨੇ ਅਪਣੀ ਮਿਹਨਤ ਅਤੇ ਲਗਨ ਦੇ ਸਦਕੇ ਵਿਦੇਸ਼ਾ ਵਿਚ ਖੂਬ ਮੱਲਾ ਮਾਰੀਆ ਹਨ, ਇਸੇ ਹੀ ਰੀਤ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਫਗਵਾੜਾ ਦੇ ਰਹਿਣ ਵਾਲੇ ਅਤੇ ਅੱਜ ਕੱਲ ਆਸਟਰੇਲੀਆ ਦੇ ਨਾਗਰਿਕ ਬਣ ਚੁੱਕੇ ਨੌਜਵਾਨ ਲੱਕੀ ਪੰਡਿਤ ਨੇ ਬੀਤੇ ਦਿਨੀ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ 'ਚ ਬਾਡੀ ਬਿਲਡਿੰਗ ਦੇ ਹੋਏ ਇਕ ਮੁਕਾਬਲੇ ਦੌਰਾਨ ਮਿਸਟਰ ਆਸਟਰੇਲੀਆ ਦਾ ਖਿਤਾਬ ਜਿੱਤ ਕੇ ਭਾਰਤੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

ਲੱਕੀ ਨੇ ਗੱਲਬਾਤ ਦੌਰਾਨ ਦਸਿਆ ਕਿ ਉਹਨਾਂ ਦੇ ਸਵਰਗਵਾਸੀ ਪਿਤਾ ਦਾ ਸੁਪਨਾਂ ਸੀ ਕਿ ਉਹ ਇਸ ਖੇਤਰ ਵਿਚ ਤਰੱਕੀ ਕਰਨ। ਲੱਕੀ ਅਪਣੀ  ਸਫ਼ਲਤਾ ਦਾ ਰਾਜ ਉਹਨਾਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ, ਮਾਪਿਆਂ ਦਾ ਅਸੀਰਵਾਦ ਅਤੇ ਉਸਤਾਦ ਦੀ ਸਿਖਲਾਈ ਨੂੰ ਮੰਨਦੇ ਹਨ। ਲੱਕੀ ਪੰਡਿਤ  ਮਿਸਟਰ ਆਸਟਰੇਲੀਆ ਬਣਨ ਤੋ ਪਹਿਲਾਂ ਮਿਸਟਰ ਵਿਕਟੋਰੀਆ ਦਾ ਖਿਤਾਬ ਵੀ ਜਿੱਤ ਚੁੱਕੇ ਹਨ।

ਲੱਕੀ ਅਨੁਸਾਰ ਹਰ ਇਨਸਾਨ ਨੂੰ ਨਿਰੋਗ ਰਹਿਣ ਲਈ ਹਰ ਰੋਜ ਅਪਣੇ ਲਈ ਕੁਝ ਸਮਾਂ ਕੱਢਕੇ ਕਸਰਤ ਕਰਨੀ ਚਾਹੀਦੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਲੱਕੀ ਆਉਣ ਵਾਲੇ ਦਿਨਾਂ 'ਚ ਇੰਗਲੈਂਡ 'ਚ ਹੋਣ ਵਾਲੇ ਬਾਡੀ ਬਿਲਡਿੰਗ ਮੁਕਾਬਲੇ 'ਚ ਵੀ ਆਸਟਰੇਲਆ ਦੀ ਪ੍ਰਤੀਨਿਧਤਾ ਕਰਨ ਜਾ ਰਹੇ ਹਨ।