Italy News : ਇਟਲੀ ਵਿੱਚ ਵੱਸਦਾ ਪਰਿਵਾਰ ਹੱਥੀ ਤਿਆਰ ਕਰਦੇ ਨੇ ਰੁਮਾਲੇ ਅਤੇ ਚੰਦੋਆ ਸਾਹਿਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Italy News : ਪੰਜਾਬ ਤੋ ਆਏ ਨੌਜਵਾਨਾਂ ਲਈ ਬਿਲਕੁਲ ਫਰੀ ਨੇ ਦਸਤਾਰਾਂ 

ਇਟਲੀ ਦੇ ਸ਼ਹਿਰ ਅਪ੍ਰੀਲੀਆ ਵੱਸਦੀ ਰਮਨਦੀਪ ਕੌਰ

Italy News in Punjabi : ਸਿੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋਣ ਉਹ ਕਿਰਤ ਕਰਨਾ ਅਤੇ ਆਪਣੀਆਂ ਕਮਾਈਆਂ ਚੋਂ ਦਸ਼ਵੰਧ ਕੱਢਣਾ ਕਦੇ ਨਹੀਂ ਭੁੱਲਦੇ ਸਗੋਂ ਗੁਰਦੁਆਰਾ ਸਾਹਿਬ ਵਿੱਚ ਹੱਥੀ ਸੇਵਾ ਕਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਜਿਹਾ ਹੀ ਕਰ ਰਹੀ ਹੈ। ਇਟਲੀ ਦੇ ਸ਼ਹਿਰ ਅਪ੍ਰੀਲੀਆ ਵੱਸਦੀ ਰਮਨਦੀਪ ਕੌਰ ਤੇ ਅਮਨ ਬਾਗਲਾ ਜੋ ਜਿੱਥੇ ਆਪਣੀ ਬਾਗਲਾ ਸ਼ੋਪ ਤੇ ਕਿਰਤ ਕਰ ਕੇ ਪਰਿਵਾਰਕ ਜ਼ਰੂਰਤ ਨੂੰ ਪੂਰਾ ਕਰ ਰਹੇ ਹਨ ਉੱਥੇ ਇਟਲੀ ਦੇ ਕਈ ਗੁਰਦੁਆਰਿਆਂ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵੱਜੋਂ ਸੱਜੀਆਂ ਗਈਆਂ।  ਸੁੰਦਰ ਪਾਲਕੀਆਂ ਦੇ ਚੰਦੋਇਆਂ ਸਾਹਿਬ ਨੂੰ ਹੱਥੀਂ ਤਿਆਰ ਕਰ ਕੇ ਸੇਵਾ ਨਿਭਆ ਰਹੀ ਹੈ।

ਦੱਸਣਯੋਗ ਹੈ ਕਿ ਉਹ ਗੁਰਦੁਆਰਾ ਸਾਹਿਬ ਲਈ ਰੁਮਾਲੇ ਵੀ ਆਪਣੀ ਹੱਥੀਂ ਕਢਾਈ ਕਰ ਕੇ ਸੇਵਾ ਕਰ ਰਹੀ ਹੈ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਜਾਣ ਵਾਲੀ ਕਿਸੇ ਵੀ ਸਮੱਗਰੀ ਲਈ ਕਦੇ ਕੋਈ ਮੰਗ ਨਹੀਂ ਕਰਦੇ ਸਗੋਂ ਜੋ ਵੀ ਬਖਸ਼ ’ਚ ਪ੍ਰਬੰਧਕ ਉਨ੍ਹਾਂ ਨੂੰ ਦੇ ਦਿੰਦੇ ਹਨ ਉਹ ਉਸੇ ’ਚ ਹੀ ਖੁਸ਼ੀ ਹਨ ਤੇ ਆਪਣੇ ਆਪ ਨੂੰ ਕਰਮਾ ਭਾਗਾਂ ਵਾਲੇ ਸਮਝਦੇ ਨੇ ਕਿ ਗੁਰੂ ਸਾਹਿਬ ਉਨ੍ਹਾਂ ਤੋ ਸੇਵਾ ਲੈ ਰਹੇ ਹਨ। ਇਸ ਤਰ੍ਹਾਂ ਨੌਜਵਾਨਾਂ ਦੇ ਸਿਰਾਂ ’ਤੇ ਸਜਾਈਆਂ ਜਾਣ ਵਾਲੀਆਂ ਦਸਤਾਰਾਂ ਵੀ ਫ੍ਰੀ ਸੇਵਾ ਵਜੋਂ ਦੇ ਦਿੰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋ ਵੱਧ ਨੌਜਵਾਨ ਸਿਰ ’ਤੇ ਦਸਤਾਰਾਂ ਸਜਾਉਣ ਤੇ ਪੰਜਾਬੀ ਬੋਲੀ ਅਤੇ ਵਿਰਸੇ ਨਾਲ ਜੁੜੇ ਰਹਿਣ ।

(For more news apart from A family living in Italy makes handkerchiefs and Chandoa Sahib News in Punjabi, stay tuned to Rozana Spokesman)