CIA ਨੂੰ ਮਿਲਿਆ ਨਵਾਂ CTO, CIA ਦੇ ਪਹਿਲੇ ਚੀਫ਼ ਟੈਕਨਾਲੋਜੀ ਅਫ਼ਸਰ ਬਣੇ ਭਾਰਤੀ ਮੂਲ ਦੇ ਨੰਦ ਮੂਲਚੰਦਾਨੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਨੰਦ ਮੂਲਚੰਦਾਨੀ  ਦੀ ਸਕੂਲੀ ਪੜ੍ਹਾਈ ਦਿੱਲੀ ਵਿਚ ਹੋਈ।

Nand Mulchandani

ਵਸ਼ਿੰਗਟਨ - ਭਾਰਤੀ ਮੂਲ ਦੇ ਨੰਦ ਮੂਲਚੰਦਾਨੀ ਨੂੰ ਅਮਰੀਕੀ ਖੂਫ਼ੀਆ ਏਜੰਸੀ (ਸੀਆਈਏ) ਦਾ ਮੁੱਖ ਤਕਨਾਲੋਜੀ ਅਧਿਕਾਰੀ ਬਣਾਇਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਖੂਫ਼ੀਆ ਏਜੰਸੀ 'ਚ ਪਹਿਲੀ ਵਾਰ ਚੀਫ ਟੈਕਨਾਲੋਜੀ ਅਫਸਰ (ਸੀਟੀਓ) ਦਾ ਅਹੁਦਾ ਬਣਾਇਆ ਗਿਆ ਹੈ। ਮੂਲਚੰਦਾਨੀ ਦੇ ਨਾਂ ਦਾ ਐਲਾਨ ਖ਼ੁਦ ਸੀਆਈਏ ਚੀਫ਼ ਵਿਲੀਅਮ ਬਰਨਜ਼ ਨੇ ਕੀਤਾ ਸੀ। ਨੰਦ ਮੂਲਚੰਦਾਨੀ  ਦੀ ਸਕੂਲੀ ਪੜ੍ਹਾਈ ਦਿੱਲੀ ਵਿਚ ਹੋਈ।

ਉਹ ਸਿੱਧੇ ਸੀਆਈਏ ਚੀਫ ਵਿਲੀਅਮ ਬਰਨਜ਼ ਨੂੰ ਰਿਪੋਰਟ ਕਰਨਗੇ। ਉਹਨਾਂ ਦੇ ਕੰਮ ਦਾ ਇੱਕ ਖਾਸ ਦਾਇਰਾ ਅਤੇ ਦ੍ਰਿਸ਼ਟੀ ਹੋਵੇਗੀ। ਬਰਨਜ਼ ਨੇ ਇੱਕ ਬਿਆਨ ਵਿਚ ਕਿਹਾ - ਨੰਦ ਸਿੱਧੇ ਮੈਨੂੰ ਰਿਪੋਰਟ ਕਰਨਗੇ। ਅਸੀਂ ਸੀਆਈਏ ਦੇ ਮਿਸ਼ਨ ਨੂੰ ਇੱਕ ਨਵੀਂ ਦਿਸ਼ਾ ਅਤੇ ਗਤੀ ਦੇਣਾ ਚਾਹੁੰਦੇ ਹਾਂ। ਮੂਲਚੰਦਾਨੀ ਇਸ ਏਜੰਸੀ ਦੇ ਤਕਨੀਕੀ ਵਿਭਾਗ ਦੀ ਦੇਖ-ਰੇਖ ਕਰਨਗੇ।

ਮੂਲਚੰਦਾਨੀ ਦਿੱਲੀ ਵਿਚ ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਚਲੇ ਗਏ ਸਨ ਅਤੇ ਬਾਅਦ ਵਿਚ ਉਥੋਂ ਦੀ ਨਾਗਰਿਕਤਾ ਲੈ ਲਈ। ਉਹਨਾਂ ਨੇ ਕਾਲਜ ਅਤੇ ਉਚੇਰੀ ਪੜ੍ਹਾਈ ਅਮਰੀਕਾ ਵਿਚ ਹੀ ਕੀਤੀ। ਨੰਦ ਨੇ 1979 ਤੋਂ 1987 ਤੱਕ ਬਲੂਵੈਲਜ਼ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਵਿਚ ਭਾਗ ਲਿਆ। ਇਸ ਤੋਂ ਬਾਅਦ ਉਹ ਕਾਰਨੇਲ ਯੂਨੀਵਰਸਿਟੀ ਚਲੇ ਗਏ। ਇੱਥੇ ਉਹਨਾਂ ਨੇ ਕੰਪਿਊਟਰ ਸਾਇੰਸ ਅਤੇ ਗਣਿਤ ਵਿਚ ਡਿਗਰੀਆਂ ਲਈਆਂ। ਇਸ ਤੋਂ ਬਾਅਦ ਨੰਦ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਆਖ਼ਰਕਾਰ ਹਾਰਵਰਡ ਯੂਨੀਵਰਸਿਟੀ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਵਿਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ।

ਸੀਆਈਏ ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਮੂਲਚੰਦਾਨੀ ਅਮਰੀਕੀ ਰੱਖਿਆ ਵਿਭਾਗ ਵਿਚ ਇੱਕ ਸੰਯੁਕਤ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਿਕਾਰੀ ਸੀ। ਉਹਨਾਂ ਨੇ ਲਗਭਗ 25 ਸਾਲਾਂ ਤੋਂ ਸਿਲੀਕਾਨ ਵੈਲੀ ਵਿਚ ਕੰਮ ਕੀਤਾ ਹੈ ਅਤੇ ਕਈ ਸਟਾਰਟਅੱਪਸ ਦੇ ਸੀ.ਈ.ਓ. ਇਹਨਾਂ ਵਿਚ Obelix, Determina, OpenDNS, ਅਤੇ ਸਕੇਲ ਐਕਸਟ੍ਰੀਮ ਸ਼ਾਮਲ ਹਨ।

ਬਰਨਜ਼ ਨੇ ਮੂਲਚੰਦਾਨੀ ਬਾਰੇ ਕਿਹਾ- ਜਦੋਂ ਤੋਂ ਮੈਂ ਸੀਆਈਏ ਦੀ ਕਮਾਨ ਸੰਭਾਲੀ ਹੈ, ਮੈਂ ਤਕਨਾਲੋਜੀ ਅਤੇ ਸੀਟੀਓ ਬਾਰੇ ਗੰਭੀਰਤਾ ਨਾਲ ਕੰਮ ਕੀਤਾ ਹੈ। ਇਹ ਸਾਡੇ ਲਈ ਬਹੁਤ ਮਹੱਤਵਪੂਰਨ ਪੋਸਟ ਹੈ। ਮੈਨੂੰ ਖੁਸ਼ੀ ਹੈ ਕਿ ਨੰਦ ਸਾਡੀ ਟੀਮ ਵਿਚ ਸ਼ਾਮਲ ਹੋ ਰਿਹਾ ਹੈ। ਟੀਮ ਨੂੰ ਉਸ ਦੇ ਤਜ਼ਰਬੇ ਦਾ ਫਾਇਦਾ ਹੋਵੇਗਾ।
ਨਿਯੁਕਤੀ ਤੋਂ ਬਾਅਦ ਮੂਲਚੰਦਾਨੀ ਨੇ ਇੱਕ ਬਿਆਨ ਵਿਚ ਕਿਹਾ, “ਮੈਂਨੂੰ ਖੁਸੀ ਹੈ ਕਿ ਮੈਂ ਇੱਕ ਸ਼ਾਨਦਾਰ ਅਤੇ ਪੇਸ਼ੇਵਰ ਟੀਮ ਨਾਲ ਕੰਮ ਕਰਾਂਗਾ, ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਟੀਮ ਵਿਚ ਹਰ ਖੇਤਰ ਦੇ ਮਾਹਿਰ ਅਤੇ ਵਿਸ਼ਵ ਪੱਧਰੀ ਸਹੂਲਤਾਂ ਹਨ। ਅਸੀਂ ਮਿਲ ਕੇ ਕੰਮ ਕਰ ਸਕਾਂਗੇ ਅਤੇ ਇਸ ਏਜੰਸੀ ਨੂੰ ਨਵੀਂ ਸਥਿਤੀ 'ਤੇ ਲੈ ਜਾਵਾਂਗੇ।