ਭੰਗੜੇ ਦੀਆਂ ਆਨਲਾਈਨ ਕਲਾਸਾਂ ਚਲਾਉਣ ਵਾਲੇ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਤ
ਰਾਜੀਵ ਗੁਪਤਾ ਨੇ ਲੋਕਾਂ ਨੂੰ ਤੰਦਰੁਸਤ ਰਖਣ ਦੇ ਉਦੇਸ਼ ਨਾਲ ਤਾਲਾਬੰਦੀ ਦੌਰਾਨ ਮੁਫ਼ਤ 'ਚ ਆਨਲਾਈਨ ਭੰਗੜਾ ਕਲਾਸ ਸ਼ੁਰੂ ਕੀਤੀ ਸੀ।
ਲੰਗਨ, 1 ਅਗੱਸਤ : ਭਾਰਤੀ ਮੂਲ ਦੇ ਇਕ ਡਾਂਸਰ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਦੌਰਾਨ ਅਪਣੀਆਂ ਡਾਂਸ ਕਲਾਸਾਂ ਨੂੰ ਭੰਗੜੇ ਦੀਆਂ ਆਨਲਾਈਨ ਕਲਾਸਾਂ 'ਚ ਤਬਦੀਲ ਕਰ ਦਿਤਾ ਜਿਸ ਨਾਲ ਪ੍ਰਭਾਵਤ ਹੋ ਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਉਨ੍ਹਾਂ ਨੂੰ ਪੁਆਇੰਟ ਆਫ਼ ਲਾਈਟ ਸਨਮਾਨ ਨਾਲ ਸਨਮਾਨਤ ਕੀਤਾ ਹੈ। ਰਾਜੀਵ ਗੁਪਤਾ ਨੇ ਲੋਕਾਂ ਨੂੰ ਤੰਦਰੁਸਤ ਰਖਣ ਦੇ ਉਦੇਸ਼ ਨਾਲ ਤਾਲਾਬੰਦੀ ਦੌਰਾਨ ਮੁਫ਼ਤ 'ਚ ਆਨਲਾਈਨ ਭੰਗੜਾ ਕਲਾਸ ਸ਼ੁਰੂ ਕੀਤੀ ਸੀ।
ਗੁਪਤਾ ਦਾ ਮੰਨਣਾ ਹੈ ਕਿ ਤpੇਜ਼ ਰਫ਼ਤਾਰ ਅਤੇ ਹਾਈ ਬੀਟ ਵਾਲੇ ਰਵਾਇਤੀ ਭਾਰਤੀ ਭੰਗੜਾ ਕਰਨ ਨਾਲ ਕਸਰਤ ਵੀ ਹੋ ਜਾਂਦੀ ਹੈ। ਉਨ੍ਹਾਂ ਨੇ ਇਸ ਭਾਵਨਾ ਨਾਲ ਸ਼ੋਸ਼ਲ ਮੀਡੀਆ ਪਲੈਟਫ਼ਾਰਮਾਂ 'ਤੇ ਭੰਗੜੇ ਦੀ ਕਲਾਸਾਂ ਸ਼ੁਰੂ ਕੀਤੀਆਂ। ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਪਿਛਲੇ ਹਫ਼ਤੇ ਪੁਆਇੰਟ ਆਫ਼ ਲਾਈਨ ਸਨਮਾਨ ਨਾਲ ਨਵਾਜਿਆ ਗਿਆ। ਜਾਨਸਨ ਨੇ ਗੁਪਤਾ ਨੂੰ ਲਿਖੀ ਇਕ ਚਿੱਠੀ 'ਚ ਕਿਹਾ, ''ਪਿਛਲੇ ਕੁਝ ਮਹੀਨਿਆਂ 'ਚ ਤੁਹਾਡੀ ਆਨਲਾਈਨ ਭੰਗੜਾ ਕਲਾਸਾਂ 'ਚ ਹਿੱਸਾ ਲੈਣ ਵਾਲਿਆਂ ਵਿਚ ਉਰਜਾ ਦਾ ਸੰਚਾਰ ਹੋਇਆ ਹੈ। ਕੋਰੋਨਾ ਵਾਇਰਸ ਨਾਲ ਸਾਡੀ ਲੜਾਈ ਦੌਰਾਨ ਘਰ 'ਚ ਰਹਿਣ ਵਾਲੇ ਹਜ਼ਾਰਾਂ ਲੋਕ ਉਤਸ਼ਾਹਿਤ ਹੋਏ ਹਨ।'' ਉਨ੍ਹਾਂ ਕਿਹਾ, ''ਤੁਸੀਂ ਇਸ ਮੁਸ਼ਕਲ ਸਮੇਂ 'ਚ ਬਹੁਤ ਲੋਕਾਂ ਲਈ ਪੁਆਇੰਟ ਆਫ਼ ਲਾਇਟ ਸਾਬਤ ਹੋਏ।''(ਪੀਟੀਆਈ)