Canada ’ਚ ਕੰਮ ਨਾ ਮਿਲਣ ਕਰਕੇ ਪੰਜਾਬੀ ਨੌਜਵਾਨ ਨੇ ਕੀਤੀ ਆਤਮ ਹੱਤਿਆ
ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਕਾਸ਼ਦੀਪ ਸਿੰਘ
Punjabi youth commits suicide after not getting work in Canada
Punjabi youth commits suicide after not getting work in Canada : ਕੰਮ ਦੀ ਭਾਲ ਵਿਚ ਵਿਦੇਸ਼ਾਂ ਨੂੰ ਗਏ ਪੰਜਾਬੀ ਨੌਜਵਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਚੰਗੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਪਹੁੰਚੇ ਫਰੀਦਕੋਟ ਦੇ ਪੰਜਾਬੀ ਨੌਜਵਾਨ ਨੇ ਵੀ ਕੰਮ ਨਾ ਮਿਲਣ ਕਰਕੇ ਘਰ ਦੇ ਗਿਰਾਜ਼ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ।
ਮ੍ਰਿਤਕ ਦੀ ਪਹਿਚਾਣ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਪੱਕੇ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਅਕਾਸ਼ਦੀਪ ਸਿੰਘ ਸਟੂਡੈਂਟ ਵੀਜੇ ’ਤੇ 2023 ’ਚ ਕੈਨੇਡਾ ਪਹੁੰਚਿਆ ਸੀ।
ਬੀਤੇ 3 ਮਹੀਨਿਆਂ ਦੌਰਾਨ ਉਹ ਕੰਮ ਦੀ ਭਾਲ ’ਚ ਕੈਲਗਰੀ ਵਿਖੇ ਰਹਿ ਰਿਹਾ ਸੀ ਅਤੇ ਕੰਮ ਨਾ ਮਿਲਣ ਕਰਕੇ ਅਕਾਸ਼ਦੀਪ ਸਿੰਘ ਨੇ ਆਤਮ ਹੱਤਿਆ ਵਰਗਾ ਕਦਮ ਚੁੱਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।