ਕੈਨੇਡਾ ‘ਚ ਇੱਕ ਹੋਰ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਹਮਲੇ ‘ਚ ਧੀ ਹੋਈ ਜ਼ਖ਼ਮੀ

photo

 

ਕੈਨੇਡਾ: ਕੈਨੇਡਾ ਤੋਂ ਆਏ ਦਿਨ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਰ ਰੋਜ਼ ਪੰਜਾਬੀਆਂ ਦੀਆਂ ਵਿਦੇਸ਼ਾਂ ਵਿਚ ਮੌਤਾਂ ਹੋ ਰਹੀਆਂ ਹਨ। ਅਜਿਹੀ ਹੀ ਇਕ ਹੋਰ ਦੁਖਦਾਈ ਖਬਰ ਐਡਮਿੰਟਨ ਤੋਂ ਸਾਹਮਣੇ ਆਈ ਹੈ।

ਜਿਥੇ ਪੰਜਾਬੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਬਰਿੰਦਰ ਸਿੰਘ ਵਜੋਂ ਹੋਈ ਹੈ। ਹਮਲੇ ਵਿਚ ਉਸਦੀ 21 ਸਾਲਾ ਧੀ ਵੀ ਜ਼ਖ਼ਮੀ ਹੋ ਗਈ। ਬਰਿੰਦਰ ਸਿੰਘ ਮੂਲ ਰੂਪ ਵਿਚ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਇਥੇ ਐਡਮਿੰਟਨ ਵਿਚ ਰਹਿੰਦਾ ਸੀ।

ਜਾਣਕਾਰੀ ਅਨੁਸਾਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਬਰਿੰਦਰ ਟਰੱਕ 'ਚ ਸੜਦੀ ਹਾਲਾਤ ਵਿਚ ਮਿਲਿਆ ਹੈ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ  ਤੇ ਉਹਨਾਂ ਨੇ ਲੋਕਾਂ ਤੋਂ ਸਹਿਯੋਗ ਵੀ ਮੰਗਿਆ ਹੈ।