ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਹਾਦਸੇ ਦੌਰਾਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਾਪਿਆਂ ਦਾ ਰੋ-ਰੋ ਬੁਰਾ ਹਾਲ

Sharnpreet Singh

 

ਧਾਰੀਵਾਲ (ਇੰਦਰ ਜੀਤ) : ਨਜ਼ਦੀਕੀ ਪਿੰਡ ਕੰਗ ਦੇ ਜੰਮਪਲ ਸ਼ਰਨਪ੍ਰੀਤ ਸਿੰਘ ਕੰਗ ਦੀ ਕੈਨੇਡਾ ਵਿਖੇ ਇਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਸ਼ਰਨਪ੍ਰੀਤ ਸਿੰਘ ਕੰਗ ਦੇ ਦਾਦਾ ਸੂਬੇਦਾਰ ਬਲਬੀਰ ਸਿੰਘ ਕੰਗ ਨੇ ਦੁਖੀ ਹਿਰਦੇ ਨਾਲ ਦਸਿਆ ਕਿ ਉਸ ਦੇ ਪੁੱਤਰ ਰਵਿੰਦਰ ਸਿੰਘ ਕੰਗ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ

 

 

ਅਤੇ ਉਸ ਦਾ ਪੋਤਰਾ ਸ਼ਰਨਪ੍ਰੀਤ ਸਿੰਘ ਕੰਗ ਰੋਜ਼ੀ–ਰੋਟੀ ਲਈ ਕੈਨੇਡਾ ਗਿਆ ਹੋਇਆ ਸੀ ਜਿਸ ਦੀ 19 ਜਨਵਰੀ 2022 ਨੂੰ ਕੈਨੈਡਾ ਵਿਖੇ ਦੁਰਘਟਨਾ ਦੌਰਾਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਆਈ।

ਇਸ ਮੰਦਭਾਗੀ ਖ਼ਬਰ ਆਉਂਦੀਆਂ ਹੀ ਸਮੂਹ ਕੰਗ ਪਰਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸੂਰਤ ਸਿੰਘ ਸੋਹਲ ਦੇ ਸਮੂਹ ਪਰਵਾਰ ਨੂੰ ਗਹਿਰਾ ਸਦਮਾ ਲੱਗਾ। ਸ਼ਰਨਪ੍ਰੀਤ ਸਿੰਘ ਕੰਗ ਦੀ ਮ੍ਰਿਤਕ ਦੇਹ 5 ਫ਼ਰਵਰੀ ਨੂੰ ਪਿੰਡ ਕੰਗ ਜ਼ਿਲ੍ਹਾ ਗੁਰਦਾਸਪੁਰ ਵਿਖੇ ਲਿਆਂਦੀ ਜਾਵੇਗੀ।