ਨਿਗਮ ਚੋਣਾਂ : ਮਮਤਾ ਬੈਨਰਜੀ ਦਾ ਮੁੜ ਸ਼ਾਨਦਾਰ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਨਿਗਮ ਚੋਣਾਂ : ਮਮਤਾ ਬੈਨਰਜੀ ਦਾ ਮੁੜ ਸ਼ਾਨਦਾਰ ਪ੍ਰਦਰਸ਼ਨ

image

ਟੀਐਮਸੀ ਨੇ ਵਿਰੋਧੀਆਂ ਨੂੰ  ਹਰਾ ਕੇ 107 ਵਿਚੋਂ 102 ਸੀਟਾਂ ਜਿੱਤੀਆਂ

ਕੋਲਕਾਤਾ, 2 ਮਾਰਚ : ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਦੇ 10 ਮਹੀਨਿਆਂ ਬਾਅਦ ਸੱਤਾਧਾਰੀ ਤਿ੍ਣਮੂਲ ਕਾਂਗਰਸ ਨੇ ਬੁਧਵਾਰ ਨੂੰ  ਰਾਜ ਦੀਆਂ 107 ਨਗਰ ਨਿਗਮ ਚੋਣਾਂ ਵਿਚੋਂ 102 ਵਿਚ ਵਿਰੋਧੀ ਧਿਰ ਦਾ ਸਫ਼ਾਇਆ ਕਰ ਦਿਤਾ ਹੈ | ਰਾਜ ਚੋਣ ਕਮਿਸ਼ਨ (ਐਸਈਸੀ) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ |
ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਵਿਚ ਹੋਈਆਂ ਨਗਰ ਨਿਗਮ ਚੋਣਾਂ 'ਚ ਸੱਤਾਧਾਰੀ ਤਿ੍ਣਮੂਲ ਕਾਂਗਰਸ ਨੂੰ  ਸ਼ਾਨਦਾਰ ਜਿੱਤ ਦਿਵਾਉਣ ਲਈ ਬੁਧਵਾਰ ਨੂੰ  ਲੋਕਾਂ ਦਾ ਧਨਵਾਦ ਕੀਤਾ | ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਨੰਦੀਗ੍ਰਾਮ ਦੇ ਵਿਧਾਇਕ ਸੁਭੇਂਦੂ ਅਧਿਕਾਰੀ ਦਾ 'ਗੜ੍ਹ' ਮੰਨੀ ਜਾਂਦੀ ਕਾਂਥੀ ਨਗਰ ਪਾਲਿਕਾ 'ਚ ਤਿ੍ਣਮੂਲ ਕਾਂਗਰਸ ਨੇ ਜਿੱਤ
ਦਰਜ ਕੀਤੀ, ਜਦਕਿ ਉੱਤਰੀ ਬੰਗਾਲ ਦੀ ਪਹਾੜੀ ਰਾਜਨੀਤੀ 'ਚ ਨਵੀਂ ਬਣੀ ਹਮਰੋ ਪਾਰਟੀ ਨੇ ਤਿ੍ਣਮੂਲ ਕਾਂਗਰਸ, ਗੋਰਖਾ ਜਨਮੁਕਤੀ ਮੋਰਚਾ ਅਤੇ ਭਾਜਪਾ ਨੂੰ  ਹਰਾ ਕੇ ਦਾਰਜੀਲਿੰਗ ਨਗਰ ਪਾਲਿਕਾ 'ਤੇ ਕਬਜ਼ਾ ਕਰ ਲਿਆ |
ਸੀਪੀਆਈ (ਐਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਨੇ ਨਾਦੀਆ ਜ਼ਿਲ੍ਹੇ ਵਿਚ ਤਾਹਰਪੁਰ ਨਗਰਪਾਲਿਕਾ ਵਿਚ ਜਿੱਤ ਹਾਸਲ ਕੀਤੀ | ਭਾਜਪਾ ਅਤੇ ਕਾਂਗਰਸ ਹੁਣ ਤਕ ਕੋਈ ਵੀ ਨਗਰ ਨਿਗਮ ਵਿਚ ਜਿੱਤੀ ਨਹੀਂ ਹੈ | ਹਾਲਾਂਕਿ ਕੁੱਝ ਸ਼ਹਿਰਾਂ ਕੇ ਕੁੱਝ ਵਾਰਡਾਂ 'ਚ ਉਨ੍ਹਾਂ ਦੇ ਉਮੀਦਵਾਰ ਜਿੱਤੇ ਹਨ | ਰਾਜ ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ, Tਤਿ੍ਣਮੂਲ 102 ਨਗਰ ਪਾਲਿਕਾਵਾਂ ਵਿਚ ਜਿੱਤ ਦਰਜ ਕੀਤੀ ਜਦੋਂ ਕਿ ਖੱਬੇ ਮੋਰਚੇ ਅਤੇ ਹਮਰੋ ਪਾਰਟੀ ਨੇ ਇਕ-ਇਕ ਬਾਡੀ ਵਿਚ ਜਿੱਤ ਦਰਜ ਕੀਤੀ | ਉਥੇ ਹੀ ਚਾਰ ਸੀਟਾਂ 'ਤੇ ਕਿਸੇ ਵੀ ਪਾਰਟੀ ਨੂੰ  ਬਹੁਮਤ ਨਾ ਮਿਲਿਆ |''     (ਏਜੰਸੀ)