ਸਵਾਮੀ ਨਾਰਾਇਣ ਮੰਦਿਰ 'ਚ ਨਤਮਸਤਕ ਹੋਏ ਕੇਜਰੀਵਾਲ ਅਤੇ CM ਭਗਵੰਤ ਮਾਨ
ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ ਕੇਜਰੀਵਾਲ ਤੇ ਭਗਵੰਤ ਮਾਨ
ਅਹਿਮਦਾਬਾਦ- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਨ। ਦੋਹਾਂ ਨੇਤਾਵਾਂ ਨੇ ਅੱਜ ਭਗਵਾਨ ਸਵਾਮੀਨਾਰਾਇਣ ਜੀ ਦੇ ਮੰਦਰ 'ਚ ਮੱਥਾ ਟੇਕਿਆ।
ਇਨ੍ਹਾਂ ਨੇ ਭਗਵਾਨ ਸਵਾਮੀ ਜੀ ਦਾ ਜਲ ਅਭਿਸ਼ੇਕ ਕਰ ਕੇ ਗੁਜਰਾਤ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ। ਦੱਸ ਦੇਈਏ ਕਿ ਕੱਲ੍ਹ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਅਹਿਮਦਾਬਾਦ 'ਚ ਰੋਡ ਸ਼ੋਅ ਕੀਤਾ ਸੀ।
ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ 'ਚ ਕੋਈ ਰਿਸ਼ਵਤ ਮੰਗਦਾ ਹੈ ਤਾਂ ਕਹਿੰਦੇ ਹਨ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਗੁਜਰਾਤ 'ਚ ਕਾਂਗਰਸ ਜਾਂ ਭਾਜਪਾ ਨੂੰ ਹਰਾਉਣ ਨਹੀਂ ਆਇਆ ਹਾਂ। ਮੈਂ ਗੁਜਰਾਤੀਆਂ ਨੂੰ ਜਿੱਤਣਾ ਚਾਹੁੰਦਾ ਹਾਂ। ਅਸੀਂ ਇੱਥੇ ਭ੍ਰਿਸ਼ਟਾਚਾਰ ਖ਼ਤਮ ਕਰਨਾ ਚਾਹੁੰਦੇ ਹਾਂ, 'ਆਪ' ਨੂੰ ਇਕ ਮੌਕਾ ਦਿਓ, ਤੁਸੀਂ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਵੋਗੇ।