Punjab News: ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ
Punjab News: ਇਟਲੀ ਵਾਲਿਆਂ ਦੇ ਹਮੇਸ਼ਾ ਨਿੱਘੇ ਪਿਆਰ ਲਈ ਉਹ ਹਮੇਸ਼ਾਂ ਹੀ ਰਿਣੀ ਰਹਿਣਗੇ-ਜਰਨੈਲ ਸਿੰਘ ਡੋਗਰਾਵਾਲ
ਮਿਲਾਨ (ਦਲਜੀਤ ਮੱਕੜ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਜਰਨੈਲ਼ ਸਿੰਘ ਡੋਗਰਾਵਾਲ ਜੋ ਕਿ ਅੱਜ ਕੱਲ੍ਹ ਇਟਲੀ ਦੌਰੇ ਤੇ ਹਨ, ਬੀਤੇ ਦਿਨੀਂ ਉਹਨਾਂ ਦਾ ਰੀਗਲ ਰੈਂਸਟੋਰੈਂਟ ਵਿਖੇ ਨਿੱਘਾ ਸਵਾਗਤ ਕੀਤਾ ਗਿਆ।
ਫੁੱਲਾਂ ਦਾ ਗੁੱਲਦਸਤਾ ਭੇਂਟ ਕਰਦਿਆ ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੇਰਾਨੋਵਾ ਦੇ ਸੈਕੇਟਰੀ ਅਤੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਹੈਪੀ ਜੀਰਾ ਨੇ ਉਹਨਾਂ ਨੂੰ ਜੀ ਆਇਆ ਆਖਿਆ। ਇਸ ਸਮੇਂ ਜੱਥੇਦਾਰ ਸਿੰਘ ਡੋਗਰਾਵਾਲ ਦੀ ਧਰਮਪਤਨੀ ਬੀਬੀ ਭਜਨ ਕੌਰ, ਸਪੱਤਰ ਜਸਵੀਰ ਸਿੰਘ ਡੋਗਰਾਂਵਾਲ, ਲਖਵਿੰਦਰ ਸਿੰਘ ਡੋਗਰਾਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਜੱਥੇਦਾਰ ਜਰਨੈਲ਼ ਸਿੰਘ ਡੋਗਰਾਵਾਲ ਨੇ ਕਿਹਾ ਇਟਲੀ ਵਾਲਿਆਂ ਨੇ ਹਮੇਸ਼ਾ ਉਹਨਾਂ ਨੂੰ ਨਿੱਘਾ ਪਿਆਰ ਦਿੱਤਾ ਹੈ। ਜਿਸ 'ਤੇ ਉਹ ਹਮੇਸ਼ਾਂ ਹੀ ਰਿਣੀ ਰਹਿਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ ਦੇ ਦੋਨੋ ਸਪੁੱਤਰ ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਕਾਰੋਬਾਰੀ ਹਨ। ਲਖਵਿੰਦਰ ਸਿੰਘ ਡੋਗਰਾਵਾਲ ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ ਵਿੰਗ ਇਟਲੀ ਦੇ ਸਕੱਤਰ ਜਨਰਲ ਹਨ।