Canada Election News: ਕੈਨੇਡਾ ਦੀਆਂ ਚੋਣਾਂ ਦੀ ਮੁੜ ਗਿਣਤੀ 'ਚ ਪਰਮ ਗਿੱਲ 29 ਵੋਟਾਂ ਨਾਲ ਹਾਰੇ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪਰਮ ਗਿੱਲ ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਵਿਚ ਰੈੱਡ ਟੇਪ ਰਿਡਕਸ਼ਨ ਮੰਤਰੀ ਅਤੇ ਮਿਲਟਨ ਰਾਈਡਿੰਗ ਤੋਂ ਐਮਪੀਪੀ ਰਹਿ ਚੁੱਕੇ ਹਨ।

Param Gill loses by 29 votes in Canada election recount

 

Canada Election News: ਕੈਨੇਡਾ ਦੀਆਂ ਚੋਣਾਂ ਦੀ ਮੁੜ ਗਿਣਤੀ 'ਚ ਪਰਮ ਗਿੱਲ ਆਪਣੀ ਮਿਲਟਨ ਈਸਟ ਹਾਸਟਲ ਫੈਡਰਲ ਸੀਟ ਤੋਂ 29 ਵੋਟਾਂ ਨਾਲ ਹਾਰ ਗਏ ਹਨ।  

ਪਰਮ ਗਿੱਲ ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਵਿਚ ਰੈੱਡ ਟੇਪ ਰਿਡਕਸ਼ਨ ਮੰਤਰੀ ਅਤੇ ਮਿਲਟਨ ਰਾਈਡਿੰਗ ਤੋਂ ਐਮਪੀਪੀ ਰਹਿ ਚੁੱਕੇ ਹਨ। ਉਨ੍ਹਾਂ ਨੇ ਫੈਡਰਲ ਚੋਣਾਂ ਲੜਨ ਲਈ ਸੂਬਾਈ ਮੰਤਰੀ ਅਤੇ MPP ਅਹੁਦੇ ਤੋਂ 26 ਜਨਵਰੀ 2024 ਨੂੰ ਅਸਤੀਫ਼ਾ ਦੇ ਦਿੱਤਾ ਸੀ।

ਪਰਮ ਗਿੱਲ ਉਨਟਾਰੀਓ ਦੀ ਫ਼ੋਰਡ ਸਰਕਾਰ ਵਿਚ ਸਿਟੀਜ਼ਨਸ਼ਿਪ ਐਂਡ ਮਲਟੀਕਲਚਰਲਿਜ਼ਮ ਮਿਨਿਸਟਰ ਵੀ ਰਹੇ ਹਨ। ਇਸ ਤੋਂ ਪਹਿਲਾਂ ਉਹ ਫ਼ੈਡਰਲ ਸਿਆਸਤ ਵਿਚ ਵੀ ਸਰਗਰਮ ਰਹੇ ਹਨ। 2011 ਤੋਂ 2015 ਦੌਰਾਨ ਉਹਨਾਂ ਨੇ ਕੰਜ਼ਰਵੇਟਿਵ ਐਮਪੀ ਵਜੋਂ ਓਨਟੇਰਿਓ ਦੀ ਬ੍ਰੈਂਪਟਨ-ਸਪਰਿੰਗਡੇਲ ਰਾਈਡਿੰਗ ਦੀ ਹਾਊਸ ਆਫ਼ ਕਾਮਨਜ਼ ਵਿਚ ਨੁਮਾਇੰਦਗੀ ਕੀਤੀ ਸੀ। 2015 ਵਿਚ ਉਹ ਫ਼ੈਡਰਲ ਚੋਣਾਂ ਹਾਰ ਗਏ ਸਨ।

2018 ਦੀਆਂ ਓਨਟੇਰਿਓ ਚੋਣਾਂ ਵਿਚ ਉਨ੍ਹਾਂ ਨੇ ਪੀਸੀ ਪਾਰਟੀ ਵੱਲੋਂ ਮਿਲਟਨ ਤੋਂ ਚੋਣ ਲੜੀ ਅਤੇ ਜਿੱਤ ਦਰਜ ਕੀਤੀ।