Ludhiana News: ਇਟਲੀ 'ਚ ਪੰਜਾਬੀ ਨੌਜਵਾਨ ਦੀ ਨਹਿਰ ਵਿਚ ਡੁੱਬਣ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

2 ਸਾਲ ਪਹਿਲਾਂ ਹੀ ਕੰਮਕਾਰ ਲਈ ਗਿਆ ਸੀ ਵਿਦੇਸ਼

Punjabi youth dies after drowning in canal in Italy ludhiana News

Punjabi youth dies after drowning in canal in Italy ludhiana News: ਵਿਦੇਸ਼ਾਂ ਵਿਚ ਪੰਜਾਬੀਆਂ ਨਾਲ ਅਣਹੋਣੀਆਂ ਵਾਪਰ ਰਹੀਆਂ ਹਨ। ਹਰ ਰੋਜ਼ ਪੰਜਾਬੀ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਮੰਦਭਾਗੀ ਖਬਰ ਇਟਲੀ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦੀ ਬਰੇਸ਼ੀਆ ਦੇ ਸ਼ਹਿਰ ਪਾਲਾਸੋਲੋ ਸੂਲ ਔਲੀਉ ਨੇੜੇ ਵਗਦੀ ਨਹਿਰ ਵਿਚ ਡੁੱਬਣ ਨਾਲ ਮੌਤ (Punjabi youth dies in Italy) ਹੋ ਗਈ।

ਮ੍ਰਿਤਕ ਦੀ ਪਛਾਣ 25 ਕੁ ਸਾਲਾ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਉਹ ਸਮਰਾਲਾ ਦੇ ਪਿੰਡ ਹੈਡੋਂ ਦਾ ਰਹਿਣ ਵਾਲਾ ਸੀ। ਸੁਖਵਿੰਦਰ ਆਪਣੇ ਕੁੱਝ ਦੋਸਤਾਂ ਨਾਲ ਨਹਿਰ 'ਤੇ ਘੁੰਮਣ ਗਿਆ ਸੀ। ਇਥੇ ਨਹਿਰ ਵਿਚ ਨਹਾਉਂਦੇ ਸਮੇਂ ਉਹ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ।  

(For more news apart from “Punjabi youth dies in Italy ludhiana News,” stay tuned to Rozana Spokesman.)