ਗਰਮਖਿਆਲੀਆਂ ਦਾ ਵਿਰੋਧ ਕਰਨ ਵਾਲੇ ਸੁੱਖੀ ਚਾਹਲ ਦੀ ਅਮਰੀਕਾ ’ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸ਼ੱੱਕੀ ਹਾਲਾਤ ’ਚ ਹੋਈ ਮੌਤ ’ਤੇ ਉਠ ਰਹੇ ਸਵਾਲ, ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ

Sukhi Chahal, who opposed extremism, dies in America

Sukhi Chahal, who opposed extremism, dies in America : ਕੈਲੀਫੋਰਨੀਆ : ਗਰਮਖਿਆਲੀਆਂ ਦਾ ਵਿਰੋਧ ਕਰਨ ਵਾਲੇ ਸੁੱਖੀ ਚਾਹਲ ਦੀ ਕੈਲੀਫੋਰਨੀਆ ’ਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਸੁੱਖੀ ਚਾਹਲ ਅਮਰੀਕਾ ਵਿੱਚ ਕਾਰੋਬਾਰ ਕਰਦਾ ਸੀ ਅਤੇ ਉਹ ਅਕਸਰ ਗਰਮਖਿਆਲੀਆਂ ਵਿਰੁੱਧ ਬਿਆਨ ਦਿੰਦੇ ਰਹਿੰਦੇ ਸਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਸਨੇ ਅਮਰੀਕਾ ਵਿੱਚ ਗਰਮਖਿਆਲੀਆਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਸਨ। 


ਸੁੱਖੀ ਚਾਹਲ ਦੇ ਕਰੀਬੀ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਉਸਨੂੰ ਇੱਕ ਜਾਣਕਾਰ ਨੇ ਰਾਤ ਦੇ ਖਾਣੇ ਲਈ ਬੁਲਾਇਆ ਸੀ ਅਤੇ ਖਾਣਾ ਖਾਣ ਤੋਂ ਬਾਅਦ ਸੁੱਖੀ ਚਾਹਲ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੁੱਖੀ ਚਾਹਲ ਦੀ ਅਚਾਨਕ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। 


ਗਰਮਖਿਆਲੀ ਅਕਸਰ ਹੀ ਖਾਲਸਾ ਟੂਡੇ ਦੇ ਸੰਸਥਾਪਕ ਅਤੇ ਸੀਈਓ ਸੁੱਖੀ ਚਾਹਲ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ। ਪਰ ਇਸ ਦੇ ਬਾਵਜੂਦ ਵੀ ਸੁੱਖੀ ਚਾਹਲ ਨਿਡਰਤਾ ਨਾਲ ਗਰਮਖਿਆਲੀਆਂ ਦੀ ਆਲੋਚਨਾ ਕਰਦੇ ਰਹਿੰਦੇ ਸਨ। ਸੁੱਖੀ ਦੇ ਕਰੀਬੀ ਦੋਸਤ ਬੂਟਾ ਸਿੰਘ ਕਲੇਰ ਨੇ ਦੱਸਿਆ ਕਿ ਉਸਦੀ ਮੌਤ ਤੋਂ ਬਾਅਦ ਭਾਰਤ ਦਾ ਸਮਰਥਨ ਕਰਨ ਵਾਲਿਆਂ ’ਚ ਸੋਗ ਦੀ ਲਹਿਰ ਫੈਲ ਗਈ ਹੈ। ਪੁਲਿਸ ਵੱਲੋਂ ਸੁੱਖੀ ਦੀ ਅਚਾਨਕ ਹੋਈ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਹੀ ਮੌਤ ਦੀ ਅਸਲ ਸਚਾਈ ਸਾਹਮਣੇ ਆਵੇਗੀ।