ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸਿੱਖ ਹਕੀਮ ਦੇ ਕਤਲ ਦੇ ਮਾਮਲੇ ’ਚ ਮੰਗੀ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਸਲਾਮਿਕ ਸਟੇਟ ਖੁਰਾਸਾਨ (ਆਈ.ਐਸ.ਆਈ.ਐਸ.-ਕੇ) ਨੇ ਪੇਸ਼ਾਵਰ ਸ਼ਹਿਰ ਵਿਚ ਇਕ ਮਸ਼ਹੂਰ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਦਾਰੀ ਲਈ ਹੈ।

Pakistan's Interior Ministry seeks report on Sikh doctor's murder

ਪੇਸ਼ਾਵਰ : ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਅਸ਼ਾਂਤ ਉਤਰ ਪਛਮੀ ਸ਼ਹਿਰ ਪੇਸ਼ਾਵਰ ’ਚ ਇਕ ਮਸ਼ਹੂਰ ਸਿੱਖ ‘ਹਕੀਮ’ ਦੇ ਕਤਲ ਦੇ ਮਾਮਲੇ ’ਚ ਖ਼ੈਬਰ ਪਖ਼ਤੂਨਖ਼ਵਾ ਦੀ ਸੂਬਾ ਸਰਕਾਰ ਤੋਂ ਰੀਪੋਰਟ ਮੰਗੀ ਹੈ। ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਕਿਹਾ ਕਿ ਯੂਨਾਨੀ ਹਕੀਮ ਸਰਦਾਰ ਸਤਨਾਮ ਸਿੰਘ (ਖ਼ਾਲਸਾ) ਵੀਰਵਾਰ ਨੂੰ ਅਪਣੇ ਕਲੀਨਿਕ ’ਚ ਬੈਠੇ ਸਨ। ਉਦੋਂ ਕੁੱਝ ਅਣਪਛਾਤੇ ਬੰਦੂਕਧਾਰੀ ਉਨ੍ਹਾਂ ਦੇ ਕੈਬਿਨ ’ਚ ਵੜ ਗਏ ਅਤੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਇਕ ਅਧਿਕਾਰੀ ਮੁਕਾਬਤ, ਸੰਘੀ ਗ੍ਰਹਿ ਮੰਤਰਾਲੇ ਨੇ ਖੈਬਰ ਪਖ਼ਤੂਨਖ਼ਵਾ ਸਰਕਾਰ ਤੋਂ ਕਤਲ ਦੇ ਸਬੰਧ ਵਿਚ ਰੀਪੋਰਟ ਮੰਗੀ ਹੈ। ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਰੀਪੋਰਟ ਗ੍ਰਹਿ ਮੰਤਰਾਲੇ ਨੂੰ ਭੇਜ ਦਿਤੀ ਗਈ ਹੈ, ਜਦਕਿ ਪੁਲਿਸ ਨੇ ਅਪਣੀ ਜਾਂਚ ਦਾ ਦਾਇਰਾ ਵਧਾਇਆ ਹੈ। ਪੁਲਿਸ ਅਨੁਸਾਰ ਸਿੰਘ ਇਕ ਦਿਨ ਪਹਿਲਾਂ ਹਸਨ ਅਬਦਾਲ ਤੋਂ ਪੇਸ਼ਾਵਰ ਆਏ ਸਨ। ਉਹ ਪੇਸ਼ਾਵਰ ਦੇ ਚਰਸੱਦਾ ਰੋਡ ’ਤੇ ਧਰਮਿੰਦਰ ਫਾਰਮੇਸੀ ਦੇ ਨਾਂ ’ਤੇ ਕਲੀਨਿਕ ਚਲਾ ਰਹੇ ਸਨ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਸਿੰਘ ਦੇ ਕਤਲ ਦੀ ਸਖ਼ਤ ਨਿੰਦਾ ਕੀਤੀ ਅਤੇ ਪੁਲਿਸ ਨੂੰ ਕਾਤਲਾਂ ਨੂੰ ਗਿ੍ਰਫ਼ਤਾਰ ਕਰਨ ਲਈ ਤੁਰਤ ਕਦਮ ਚੁੱਕਣ ਦਾ ਹੁਕਮ ਦਿਤਾ।

ਆਈ.ਐਸ.ਆਈ.ਐਸ.-ਕੇ ਨੇ ਲਈ ਕਤਲ ਦੀ ਜ਼ਿੰਮੇਵਾਰੀ
ਇਸਲਾਮਿਕ ਸਟੇਟ ਖੁਰਾਸਾਨ (ਆਈ.ਐਸ.ਆਈ.ਐਸ.-ਕੇ) ਨੇ ਪੇਸ਼ਾਵਰ ਸ਼ਹਿਰ ਵਿਚ ਇਕ ਮਸ਼ਹੂਰ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਦਾਰੀ ਲਈ ਹੈ। ਇਹ ਸਮੂਹ ਇਸਲਾਮਿਕ ਸਟੇਟ ਅਫ਼ਗ਼ਾਨਿਸਤਾਨ ਨਾਲ ਜੁੜਿਆ ਹੋਇਆ ਹੈ। ਇਕ ਸਮਾਚਾਰ ਏਜੰਸੀ ਨੇ ਅਤਿਵਾਦੀ ਸਮੂਹ ਦੇ ਹਵਾਲੇ ਨਾਲ ਦਸਿਆ ਕਿ ਆਈਐਸਆਈ-ਕੇ ਨੇ ਸਿੰਘ ਨੂੰ  ‘‘ਬਹੁ-ਸ਼ਾਸਤਰੀ’’ ਦਸਿਆ ਹੈ। ਆਈ.ਐਸ.ਆਈ. ਐਸ.-ਕੇ ਨੇ ਵੀਰਵਾਰ ਰਾਤ ਸ਼ੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਇਕ ਵੀਡੀਉ ਵਿਚ ਸਿੰਘ ਦੇ ਕਤਲ ਦੀ ਜ਼ਿੰਮੇਦਾਰੀ ਲਈ ਹੈ।