America ’ਚ ਗ੍ਰੀਨ ਕਾਰਡ ਹੋਲਡਰ ਪੰਜਾਬੀ ਗ੍ਰਿਫ਼ਤਾਰ
25 ਸਾਲ ਪੁਰਾਣੇ ਕੇਸ ਤਹਿਤ 2 ਮਹੀਨਿਆਂ ਤੋਂ ਕੈਦ ’ਚ
Punjabi Green Card Holder Arrested in America Latest News in Punjabi ਨਵਾਂਸ਼ਹਿਰ ਦੇ ਪਿੰਡ ਬੀਰੋਵਾਲ ਨਾਲ ਸਬੰਧ ਰੱਖਦੇ 48 ਸਾਲਾ ਪਰਮਜੀਤ ਸਿੰਘ ਅਕਸਰ ਅਮਰੀਕਾ ਤੋਂ ਆਪਣੇ ਪਿੰਡ ਜਾਂਦੇ ਰਹਿੰਦੇ ਸਨ, ਉਨ੍ਹਾਂ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਹੈ।
30 ਜੁਲਾਈ ਨੂੰ ਜਦੋਂ ਉਹ ਭਾਰਤ ਤੋਂ ਵਾਪਸ ਅਮਰੀਕਾ ਆਏ ਤਾਂ ਉਨ੍ਹਾਂ ਨੂੰ ਸ਼ਿਕਾਗੋ ਦੇ ਓ ਹੈਅਰ ਏਅਰਪੋਰਟ ਉੱਤੇ ਇਮੀਗ੍ਰੇਸ਼ਨ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।
30 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਪਰਮਜੀਤ ਸਿੰਘ ਬੀਤੇ 2 ਮਹੀਨਿਆਂ ਤੋਂ ਕੈਦ ਹਨ ਅਤੇ ਅਮਰੀਕਾ ਤੋਂ ਬਾਹਰ ਕੱਢੇ ਜਾਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ।
ਅਮਰੀਕਾ ਦੇ ਇੰਡਿਆਨਾ ਸੂਬੇ ਦੇ ਫੋਰਟ ਵੇਨ ਵਿੱਚ ਰਹਿੰਦੇ ਪਰਿਵਾਰ ਮੁਤਾਬਕ ਪਰਮਜੀਤ ਸਿੰਘ ਨੇ ਅਕਤੂਬਰ ਵਿੱਚ ਬ੍ਰੇਨ ਟਿਊਮਰ ਦੀ ਦੂਜੀ ਸਰਜਰੀ ਕਰਵਾਉਣੀ ਸੀ, ਉਨ੍ਹਾਂ ਨੂੰ ਦਿਲ ਸਬੰਧੀ ਦਿੱਕਤਾਂ ਹਨ ਅਤੇ ਉਨ੍ਹਾਂ ਦੀ ਨਿਗ੍ਹਾ ਵੀ ਲਗਾਤਾਰ ਘਟਦੀ ਜਾ ਰਹੀ ਹੈ।
ਪਰਮਜੀਤ ਸਿੰਘ ਦੇ ਵਕੀਲ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਕੈਨਟਕੀ ਕਾਉਂਟੀ ਜੇਲ੍ਹ ਵਿੱਚ ਕੈਦ ਪਰਮਜੀਤ ਸਿੰਘ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ ਅਤੇ ਉਨ੍ਹਾਂ ਦੀ ਸਰੀਰਕ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨਜ਼ ਐਂਡ ਕਸਟਮਸ ਇਨਫ਼ੋਰਸਮੈਂਟ ਨੇ ਪਰਮਜੀਤ ਸਿੰਘ ਨੂੰ ਹਿਰਾਸਤ ਵਿਚ ਲਏ ਜਾਣ ਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਬਾਰੇ ਈਮੇਲ ਵਿਚ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਆਈ.ਸੀ.ਈ. ਨੇ ਕਿਹਾ ਸੀ, "ਆਈ.ਸੀ.ਈ. ਦੀ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਹਰੇਕ ਸ਼ਖ਼ਸ ਨੂੰ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਨ੍ਹਾਂ ਵਿਚ ਐਮਰਜੈਂਸੀ ਅਤੇ ਫੁੱਲ ਹੈਲਥ ਅਸੈਸਮੈਂਟ ਵੀ ਸ਼ਾਮਲ ਹੈ।"
ਪਰਮਜੀਤ ਸਿੰਘ ਦੀ ਭਤੀਜੀ ਕਿਰਨ ਵਿਰਕ ਨੇ ਦੱਸਿਆ, "ਅਸੀਂ ਉਨ੍ਹਾਂ ਨੂੰ ਏਅਰਪੋਰਟ ਤੋਂ ਲੈਣ ਗਏ ਸੀ, ਜਿਥੇ ਸਾਨੂੰ ਉਨ੍ਹਾਂ ਦੇ ਹਿਰਾਸਤ ਵਿਚ ਲਏ ਜਾਣ ਬਾਰੇ ਪਤਾ ਲੱਗਾ, ਉਨ੍ਹਾਂ ਨੂੰ ਇਕ 25 ਸਾਲ ਪੁਰਾਣੇ ਮਾਮਲੇ ਦੇ ਅਧਾਰ ਉੱਤੇ ਹਿਰਾਸਤ ਵਿਚ ਲਿਆ ਗਿਆ ਸੀ।"
ਕਿਰਨ ਨੇ ਦੱਸਿਆ, "ਇਹ ਮਾਮਲਾ ਇਕ ਪੇ-ਫ਼ੋਨ ਦੀ ਬਿਨਾਂ ਪੈਸੇ ਭਰੇ ਵਰਤੋਂ ਕਰਨ ਬਾਰੇ ਸੀ, ਇਸ ਕੇਸ ਵਿਚ 10 ਦਿਨਾਂ ਦੀ ਜੇਲ ਹੋਈ ਸੀ ਜਦਕਿ 1.5 ਸਾਲ ਦੀ ਸਜ਼ਾ ਸਸਪੈਂਡ ਕਰ ਦਿਤੀ ਗਈ ਸੀ। ਪਰਮਜੀਤ ਸਿੰਘ ਵਲੋਂ ਇਹ ਸਜ਼ਾ ਪੂਰੀ ਕਰ ਲਈ ਗਈ ਸੀ ਅਤੇ ਜੁਰਮਾਨਾ ਵੀ ਭਰਿਆ ਗਿਆ ਸੀ।"
ਪਰਵਾਰ ਵਲੋਂ ਇੰਡੀਆਨਾ ਦੇ ਕਾਂਗਰਸ ਮੈਂਬਰ, ਸੈਨੇਟਰ ਅਤੇ ਹੋਰ ਨੁਮਾਇੰਦਿਆਂ ਨੂੰ ਪਰਮਜੀਤ ਸਿੰਘ ਦੇ ਮਾਮਲੇ ਵਿਚ ਮਦਦ ਲਈ ਅਪੀਲ ਕੀਤੀ ਗਈ ਹੈ।
(For more news apart from Punjabi Green Card Holder Arrested in America Latest News in Punjabi stay tuned to Rozana Spokesman.)