ਆਕਸਫ਼ੋਰਡ ਵਿਚ ਗੂੰਜਿਆ ਪੰਜਾਬ ਦਾ ਨਾਮ, ਇਕਬਾਲ ਸਿੰਘ ਨੂੰ ਮਿਲਿਆ ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬ, ਭਾਰਤ ਅਤੇ ਸਿੱਖ ਸਮਾਜ ਲਈ ਮਾਣ ਦਾ ਪਲ

Iqbal Singh receives Mahatma Gandhi Leadership Award Oxford News

Iqbal Singh receives Mahatma Gandhi Leadership Award Oxford News: ਪੰਜਾਬ ਅਤੇ ਹਰਿਆਣਾ ਉੱਚ ਨਿਆਂਲਿਆ ਦੇ ਵਕੀਲ ਅਤੇ ਲੁਧਿਆਣਾ ਦੇ ਵਸਨੀਕ ਇਕਬਾਲ ਸਿੰਘ ਨੂੰ ਯੂਨੀਵਰਸਿਟੀ ਆਫ ਆਕਸਫੋਰਡ, ਲੰਡਨ ਵਿਖੇ ਆਯੋਜਿਤ ਇਕ ਸ਼ਾਨਦਾਰ ਸਮਾਗਮ ਦੌਰਾਨ “ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ” ਨਾਲ ਸਨਮਾਨਤ ਕੀਤਾ ਗਿਆ।

ਇਹ ਪ੍ਰਸਿੱਧ ਸਨਮਾਨ “ਗਲੋਬਲ ਇੰਡਿਅਨ”ਪ੍ਰੋਗਰਾਮ ਦੌਰਾਨ ਦਿੱਤਾ ਗਿਆ। ਇਸ ਮੌਕੇ ਸੇਸ਼ੇਲਸ ਦੇ ਸਾਂਸਕ੍ਰਿਤਕ ਰਾਜਦੂਤ ਅਤੇ ਐਨ.ਆਰ.ਆਈ. ਵੈਲਫੇਅਰ ਸੋਸਾਇਟੀ ਆਫ ਇੰਡੀਆ ਦੇ ਚੇਅਰਮੈਨ ਡਾ. ਦੀਪਕ ਸਿੰਘ, ਡਾ. ਸੁਨੀਲ ਕੁਮਾਰ ਰਾਏ (ਪ੍ਰਧਾਨ ਐਨ.ਆਰ.ਆਈ. ਵੈਲਫੇਅਰ ਸੋਸਾਇਟੀ, ਯੂ.ਕੇ. ਚੈਪਟਰ), ਡਾ. ਕੌਂਸਟੈਂਟਿਨ ਪਾਵਲਿਡਿਸ, ਕੈਮੀਲਾ ਪਿੰਜ਼ੋਨ, ਰੂਬੀ ਨੇਲਰ, ਵਿਨੀਤ ਹਾਂਡਾ ਸਮੇਤ ਯੂਨਾਈਟਿਡ ਕਿੰਗਡਮ, ਭਾਰਤ ਅਤੇ ਵਿਸ਼ਵ ਭਰ ਤੋਂ ਕਈ ਮਾਣਯੋਗ ਸ਼ਖਸੀਅਤਾਂ ਮੌਜੂਦ ਸਨ।

ਇਕਬਾਲ ਸਿੰਘ ਨੇ ਨਿਆਂ ਦੇ ਖੇਤਰ ਵਿੱਚ 25 ਸਾਲ ਤੋਂ ਵੱਧ ਦੇ ਤਜ਼ਰਬੇ, ਚੰਗੀ ਕਾਨੂੰਨੀ ਸਮਝ ਅਤੇ ਨਿਆਂ ਪ੍ਰਤੀ ਅਟੱਲ ਸਮਰਪਣ ਨਾਲ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸਮਾਜ ਦੇ ਕਮਜ਼ੋਰ ਵਰਗਾਂ ਨੂੰ ਨਿਆਂ ਦਿਵਾਉਣ ਲਈ ਉਨ੍ਹਾਂ ਦੀ ਲਗਨ, ਜਨਸੇਵਾ ਪ੍ਰਤੀ ਨਿਸ਼ਕਾਮ ਭਾਵਨਾ ਅਤੇ ਨੌਜਵਾਨ ਪੀੜ੍ਹੀ ਲਈ ਉਨ੍ਹਾਂ ਦੀ ਮਹਾਨ ਸ਼ਖਸੀਅਤ ਉਨ੍ਹਾਂ ਨੂੰ ਇਕ ਸੱਚਾ ਸਮਾਜ ਸੇਵੀ ਅਤੇ ਰਾਸ਼ਟਰਭਗਤ ਬਣਾਉਂਦੀ ਹੈ।

ਭਾਰਤ ਦੇ ਪੰਜਾਬ ਤੋਂ ਤਾਲੁੱਕ ਰੱਖਣ ਵਾਲੇ ਇਕਬਾਲ ਸਿੰਘ ਨੂੰ ਮਿਲਿਆ ਇਹ ਸਨਮਾਨ ਸਿਰਫ਼ ਉਨ੍ਹਾਂ ਦੀ ਵਿਅਕਤੀਗਤ ਪ੍ਰਾਪਤੀ ਨਹੀਂ ਸਗੋਂ ਪੰਜਾਬ, ਪੰਜਾਬੀਅਤ ਅਤੇ ਪੂਰੇ ਸਿੱਖ ਸਮਾਜ ਲਈ ਮਾਣ ਦੀ ਗੱਲ ਹੈ। ਇਸ ਵੇਲੇ ਇਕਬਾਲ ਸਿੰਘ 10 ਦਿਨਾਂ ਦੀ ਇੰਗਲੈਂਡ ਯਾਤਰਾ ਤੇ ਹਨ ਜਿਸ ਵਿੱਚ ਉਹ ਵੱਖ ਵੱਖ ਸ਼ਖਸੀਅਤਾ, ਉਦਯੋਗਪਤੀਆਂ ਅਤੇ ਸਮਾਜਿਕ ਸੰਗਠਨਾਂ ਨਾਲ ਮੁਲਾਕਾਤ ਕਰ ਰਹੇ ਹਨ।

ਲੁਧਿਆਣਾ ਤੋਂ ਆਰ.ਪੀ. ਸਿੰਘ ਦੀ ਰਿਪੋਰਟ