Canada News: ਕੈਨੇਡਾ ਨੇ ਲਿਆ ਇਕ ਹੋਰ ਵੱਡਾ ਫ਼ੈਸਲਾ, ਮਾਪਿਆਂ, ਦਾਦਾ-ਦਾਦੀ ਲਈ ਸਥਾਈ ਨਿਵਾਸ ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ਰੋਕੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Canada News: ਕੈਨੇਡਾ ਨੇ ਲੰਬਿਤ ਪਈਆਂ ਅਰਜ਼ੀਆਂ ਨੂੰ ਨਿਬੇੜਣ ਸਬੰਧੀ ਲਿਆ ਫ਼ੈਸਲਾ

Canada pausing applications for parent, grandparent permanent residency sponsorships News

ਔਟਵਾ - ਕੈਨੇਡਾ ਪਿਛਲੇ ਕਰੀਬ ਇਕ ਸਾਲ ਤੋਂ ਪ੍ਰਵਾਸੀਆਂ ਪ੍ਰਤੀ ਸਖ਼ਤ ਫ਼ੈਸਲੇ ਲੈਂਦਾ ਆ ਰਿਹਾ ਹੈ। ਇਸ ਪਿੱਛੇ ਟਰੂਡੋ ਸਰਕਾਰ ਦੀ ਕੀ ਮਨਸ਼ਾ ਹੈ ਜਾਂ ਜਸਟਿਨ ਟਰੂਡੋ ਦੀ ਕੋਈ ਨਿੱਜੀ ਮਜਬੂਰੀ, ਇਸ ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਹੈ। ਪਿਛਲੇ ਇਕ ਸਾਲ ਵਿਚ ਕੈਨੇਡਾ ਸਰਕਾਰ ਨੇ ਪ੍ਰਵਾਸ ਅਤੇ ਪ੍ਰਵਾਸੀਆਂ ਸਬੰਧੀ ਕਈ ਤਰ੍ਹਾਂ ਦੇ ਨਵੇਂ ਨਿਯਮ ਲਾਗੂ ਕੀਤੇ ਹਨ।

ਸਭ ਤੋਂ ਪਹਿਲੀ ਗਾਜ਼ ਦੂਜੇ ਦੇਸ਼ਾਂ ਵਿਚੋਂ ਪੜ੍ਹਨ ਗਏ ਵਿਦਿਆਰਥੀਆਂ 'ਤੇ ਡਿੱਗੀ ਸੀ ਜਦੋਂ ਕੈਨੇਡਾ ਸਰਕਾਰ ਨੇ ਫ਼ੀਸਾਂ ਅਤੇ ਹੋਰ ਖ਼ਰਚਿਆਂ ਵਿਚ ਵਾਧਾ ਕਰ ਦਿੱਤਾ ਸੀ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਵੀਜ਼ਾ ਨਿਯਮਾਂ ਵਿਚ ਬਦਲਾਅ ਕਰ ਕੇ ਟੂਰਿਸਟ ਅਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਨੂੰ ਝਟਕਾ ਦਿੱਤਾ ਸੀ।

ਕੈਨੇਡਾ ਸਰਕਾਰ ਵੱਲੋਂ ਪ੍ਰਵਾਸ ਅਤੇ ਪ੍ਰਵਾਸੀਆਂ ਸਬੰਧੀ ਕੀਤੇ ਗਏ ਇਨ੍ਹਾਂ ਬਦਲਾਆਂ ਦਾ ਵੱਡਾ ਅਸਰ ਭਾਰਤੀ ਲੋਕਾਂ 'ਤੇ ਪਿਆ। ਇਸ ਦੇ ਨਾਲ ਹੀ ਚੀਨ, ਪਾਕਿਸਤਾਨ, ਸ਼੍ਰੀਲੰਕਾ ਤੇ ਦੱਖਣੀ ਏਸ਼ੀਆਂ ਦੇ ਹੋਰ ਦੇਸ਼ਾਂ ਨੂੰ ਵੀ ਇਨ੍ਹਾਂ ਨਿਯਮਾਂ ਦਾ ਖਮਿਆਜ਼ਾ ਭੁਗਤਣਾ ਪਿਆ।   

ਅੱਜ ਕੈਨੇਡਾ ਸਰਕਾਰ ਨੇ ਇਕ ਹੋਰ ਵੱਡਾ ਫ਼ੈਸਲਾ ਲਿਆ ਹੈ। ਕੈਨੇਡਾ ਸਰਕਾਰ ਨੇ ਮਾਪਿਆਂ, ਦਾਦਾ-ਦਾਦੀ ਲਈ ਸਥਾਈ ਨਿਵਾਸ ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ਰੋਕ ਦਿੱਤੀਆਂ ਗਈਆਂ ਹਨ। ਕੈਨੇਡਾ ਨੇ ਲੰਬਿਤ ਪਈਆਂ ਅਰਜ਼ੀਆਂ ਨੂੰ ਨਿਬੇੜਣ ਕਰ ਕੇ ਇਹ ਫ਼ੈਸਲਾ ਲਿਆ ਹੈ।