ਪੰਜਾਬ ਦੀ ਧੀ ਨੇ ਕੈਨੇਡਾ ਵਿਚ ਗੱਡੇ ਝੰਡੇ, ਏਅਰਫ਼ੋਰਸ ਵਿਚ ਬਣੀ ਲੈਫ਼ਟੀਨੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਗੜ੍ਹਸ਼ੰਕਰ ਨਾਲ ਸਬੰਧਿਤ ਹੈ ਰਾਇਨਾ ਸਿੰਘ

Raina Singh becomes a lieutenant in the Canadian Air Force

ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਨਾਲ ਸੰਬੰਧਿਤ ਰਾਇਨਾ ਸਿੰਘ ਕੈਨੇਡੀਅਨ ਏਅਰਫੋਰਸ ਵਿੱਚ ਲੈਫਟੀਨੈਂਟ ਚੁਣੀ ਗਈ। ਦੱਸਣਯੋਗ ਹੈ ਕਿ ਰਾਇਨਾ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਮਾਊਂਟ ਕਾਰਮਲ ਸਕੂਲ ਗੜ੍ਹਸ਼ੰਕਰ ਤੋਂ ਕੀਤੀ। ਪਿਤਾ ਵਿਵੇਕ ਸੁਧੇਰਾ ਅਤੇ ਮਾਤਾ ਵੰਦਨਾ ਸੁਧੇਰਾ ਦੀ ਹੋਣਹਾਰ ਧੀ ਰਾਇਨਾ ਸਿੰਘ ਦਾ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦਾ ਸੁਪਨਾ ਸੀ।