ਦੁਖ਼ਦਾਈ ਖ਼ਬਰ: ਕੈਨੇਡਾ ਵਿਚ ਵੈਨ ਅਤੇ ਟ੍ਰੇਲਰ ਦੀ ਭਿਆਨਕ ਟੱਕਰ, ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

3 punjabi youth dead in crash between work van, tractor trailer


ਚੰਡੀਗੜ੍ਹ: ਕੈਨੇਡਾ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬੀਤੀ ਰਾਤ ਓਂਟਾਰੀੳ ਦੀ ਟਾਊਨਸ਼ਿਪ ਹਰਥਰ ਦੇ ਹਾਈਵੇਅ-6 ਨੇੜੇ ਅਰਥਰ ਦੇ ਵੈਲਿੰਗਟਨ ਰੋਡ 'ਤੇ ਵੈਨ ਅਤੇ ਟ੍ਰੇਲਰ ਦੀ ਭਿਆਨਕ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਵੈਨ ਵਿਚ ਸਵਾਰ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ।

ACCIDENT

ਮ੍ਰਿਤਕ ਪੰਜਾਬੀ ਨੌਜਵਾਨਾਂ ਦੀ ਪਛਾਣ ਓਂਟਾਰੀੳ ਦੇ ਮੋਨੋ ਟਾਊਨ ਦੇ ਵਾਸੀ ਗੁਰਿੰਦਰਪਾਲ ਲੱਧੜ (31), ਬ੍ਰੈਂਟਫੋਰਡ ਦੇ ਵਾਸੀ ਸੰਨੀ ਖੁਰਾਣਾ (24) ਅਤੇ ਬੈਰੀ ਟਾਊਨ ਦੇ ਵਾਸੀ ਕਿਰਨਪ੍ਰੀਤ ਸਿੰਘ ਗਿੱਲ (22) ਵਜੋਂ ਹੋਈ ਹੈ। ਇਸ ਹਾਦਸੇ ਚ ਟ੍ਰੇਲਰ ਦਾ ਡਰਾਈਵਰ ਵੀ ਸਖ਼ਤ ਫਟੜ ਹੋਇਆ ਹੈ, ਜਿਸ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Photo

ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ ਸੀ। ਤਿੰਨੇ ਨੌਜਵਾਨ ਇਕ ਹੀ ਵੈਨ ਵਿਚ ਸਵਾਰ ਸਨ। ਇਹਨਾਂ ਵਿਚੋਂ ਇਕ ਨੌਜਵਾਨ ਕਿਰਨਪ੍ਰੀਤ ਸਿੰਘ (22) ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਦੱਸਿਆ ਜਾਂਦਾ ਹੈ। ਇਸ ਹਾਦਸੇ ਤੋਂ ਬਾਅਦ ਇਹਨਾਂ ਨੌਜਵਾਨਾਂ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਹੈ।