ਟੂਰਿਸਟ ਵੀਜ਼ੇ 'ਤੇ ਆਸਟ੍ਰੇਲੀਆ ਗਏ ਬਜ਼ੁਰਗ ਮਾਤਾ ਦਾ ਹੋਇਆ ਦੇਹਾਂਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਦਿਲ ਦੀ ਧੜਕਣ ਰੁਕ ਜਾਣ ਕਾਰਨ ਹੋਈ ਮੌਤ

Malwinder Singh Kang

 

ਨਵਾਂਸ਼ਹਿਰ : ਆਸਟ੍ਰੇਲੀਆ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਟੂਰਿਸਟ ਵੀਜ਼ੇ 'ਤੇ ਗਈ ਬਜ਼ੁਰਗ ਮਾਤਾ ਦੀ ਮੌਤ ਹੋ ਗਈ।  ਮ੍ਰਿਤਕ ਮਾਤਾ ਦੀ ਪਹਿਚਾਣ ਸੁਰਿੰਦਰ ਕੌਰ ਸੁਪਤਨੀ ਜਸਬੀਰ ਸਿੰਘ ਜੋ ਕਿ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲ਼ਾਚੌਰ ਦੇ ਪਿੰਡ ਸੁਜਾਵਲਪੁਰ ਦੀ ਰਹਿਣ ਵਾਲੀ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਮਾਤਾ ਦੀ ਬੀਤੀ 22 ਅਪ੍ਰੈਲ ਨੂੰ ਸਿਡਨੀ ਵਿੱਚ ਆਪਣੀ ਬੇਟੀ ਜਸਪ੍ਰੀਤ ਕੌਰ ਮਾਹਲ ਦੇ ਘਰ ਪਹੁੰਚਣ ਤੋਂ ਬਾਅਦ ਅਗਲੇ ਹੀ ਦਿਨ 23 ਅਪ੍ਰੈਲ ਨੂੰ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਸਿਡਨੀ ਵਿੱਚ 2 ਮਈ ਨੂੰ ਕਰ ਦਿੱਤਾ ਗਿਆ।