ਇਟਲੀ 'ਚ ਪੰਜਾਬੀਆਂ ਨੇ ਗੱਡੇ ਝੰਡੇ, ਪ੍ਰਾਪਤ ਕੀਤੇ 100 ਫੀਸਦੀ ਨੰਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ

h

ਚੰਡੀਗੜ੍ਹ: ਪੰਜਾਬੀ  ਜਿੱਤੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਲ ਕਰ ਲੈਂਦੇ ਹਨ। ਪਿਛਲੇ ਕੁੱਝ ਦਿਨਾਂ ਵਿਚ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ।

ਅਜਿਹਾ ਹੀ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ। ਇਟਲੀ ਵਿੱਚ  ਰਹਿ ਰਹੇ  3 ਹੋਣਹਾਰ ਪੰਜਾਬੀ ਵਿਦਿਆਰਥੀਆਂ ਨੇ ਪੜ੍ਹਾਈ ਦੇ ਖੇਤਰ ਵਿਚ  100 ਵਿੱਚੋ 100 % ਨੰਬਰ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਹੈ, ਜਿਨ੍ਹਾਂ ਵਿੱਚੋਂ  ਪਹਿਲੀ ਦਿਸ਼ਾ ਯਾਦਵ ਹੈ ਜੋ ਇਟਲੀ ਦੇ ਜ਼ਿਲ੍ਹਾ ਰਿਜ਼ੋਕਲਾਵਰੀਆ ਵਿੱਚ ਰਹਿੰਦੀ ਹੈ ਨੇ 12ਵੀਂ ਕਲਾਸ ਵਿੱਚੋਂ 100/100 ਨੰਬਰ ਪ੍ਰਾਪਤ ਕੀਤੇ ਹਨ।

ਦੂਜੀ  ਜਸਨਪ੍ਰੀਤ ਕੌਰ  ਨੇ ਡਿਪਲੋਮਾ ਵਿੱਚੋ 100 ਪ੍ਰਤੀਸ਼ਤ ਨੰਬਰ ਹਾਸਲ ਕੀਤੇ। ਤੀਜਾ ਪੰਜਾਬੀ ਨੌਜਵਾਨ ਪਾਲ ਜਸਮੀਤ ਨੇ 8ਵੀਂ ਕਲਾਸ ਵਿੱਚੋਂ 100/100 ਨੰਬਰ ਲੈਕੇ ਇਟਲੀ ਵਿੱਚ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਪਾਲ  ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿਰਕ ਪਿੰਡ ਦਾ ਰਹਿਣ ਵਾਲਾ ਹੈ।