ਯੋਗੀ `ਤੇ ਆਤੰਕੀ ਹਮਲੇ ਦਾ ਖ਼ਤਰਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ  ਦੇ ਸੀਐਮ ਯੋਗੀ ਆਦਿਤਿਅਨਾਥ ਉੱਤੇ ਆਤੰਕੀ ਹਮਲੇ ਨੂੰ ਵੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕੇ ਲਖਨਊ

Adityanath Yogi

ਨਵੀਂ ਦਿੱਲੀ : ਯੂਪੀ  ਦੇ ਸੀਐਮ ਯੋਗੀ ਆਦਿਤਿਅਨਾਥ ਉੱਤੇ ਆਤੰਕੀ ਹਮਲੇ ਨੂੰ ਵੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕੇ ਲਖਨਊ ਵਿੱਚ ਮੁੱਖ ਮੰਤਰੀ ਦਫ਼ਤਰ ਦੀ ਸੁਰੱਖਿਆ ਵੀ ਕਾਫੀ ਹੱਦ ਤਕ ਵਧਾ ਦਿਤੀ ਗਈ ਹੈ।  ਜਿਸ ਸਕੱਤਰੇਤ ਵਿਚ ਯੋਗੀ ਬੈਠਦੇ ਹਨ ਉੱਥੇ ਵੀ ਸੁਰੱਖਿਆ ਦੇ ਪੁਖਤੇ [ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਿਸ ਵੀ ਇਸ ਅਲਰਟ ਉੱਤੇ ਚੇਤੰਨ ਹੋ ਗਈ ਹੈ। 

ਦਸਿਆ ਜਾ ਰਿਹਾ ਹੈ  ਕੇ ਇਸ ਅਲਰਟ ਦੌਰਾਨ ਯੂਪੀ ਗ੍ਰਹਿ ਵਿਭਾਗ ਨੇ ਵੀ ਕਮਰ ਕਸ ਲਈ ਹੈ। ਯੋਗੀ ਦੀ ਸੁਰੱਖਿਆ ਵਧਾਉਣ  ਦੇ ਪਿੱਛੇ ਐਮਪੀ ਪੁਲਿਸ ਦੇ ਖੁਫੀਆਂ ਵਿਭਾਗ ਦਾ ਅਲਰਟ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਆਤੰਕੀ ਸੀਐਮ ਯੋਗੀ  ਉੱਤੇ ਅਟੈਕ ਕਰ ਸਕਦੇ ਹਨ।  ਖੁਫੀਆਂ ਵਿਭਾਗ  ਦੇ ਮੁਤਾਬਕ ਅਜਾਦੀ ਦਿਨ ਉੱਤੇ ਯੂਪੀ ਅਤੇ ਐਨ.ਸੀ.ਆਰ ਵਿਚ ਹਮਲੇ ਦੀ ਸਾਜਿਸ਼ ਰਚੀ ਜਾ ਰਹੀ ਹੈ।  ਇਹ ਅਲਰਟ ਯੂਪੀ  ਦੇ ਨਾਲ ਨਾਲ ਦਿੱਲੀ ਪੁਲਿਸ ਨੂੰ ਵੀ ਜਾਰੀ ਕੀਤਾ ਗਿਆ ਹੈ।

ਯੂਪੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਪੂਰੀ ਤਰ੍ਹਾਂ ਨਾਲ ਚਾਕ ਚੌਬੰਦ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਹੈ। ਕਿਹਾ ਜਾ ਰਿਹਾ ਹੈ ਕੇ ਅਲਰਟ  ਦੇ ਬਾਅਦ ਮੁੱਖ ਮੰਤਰੀ ਆਫਿਸ ਦੀ ਤਸਵੀਰ ਬਿਲਕੁਲ ਬਦਲ ਗਈ ਹੈ। ਮੈਂਟਲ ਡਿਟੈਕਟਰ ਤੋਂ ਲੈ ਕੇ ਪੁਲਿਸ ਜਵਾਨਾਂ ਦੀ ਗਿਣਤੀ ਸਭ ਕੁਝ ਚੌਕਸ ਕਰ ਦਿੱਤਾ ਗਿਆ । ਨਾਲ ਹੀ ਉਹਨਾਂ ਨੇ ਕਾਫ਼ੀ ਗਿਣਤੀ ਵਿੱਚ ਐਲ.ਆਈ.ਊ  ਦੇ ਜਵਾਨਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। 

ਮੱਧ  ਪ੍ਰਦੇਸ਼ ਪੁਲਿਸ ਵਲੋਂ ਜਾਰੀ ਅਲਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਤੰਕੀ ਯੂਪੀ  ਦੇ ਅਹਿਮ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਜਿਸ ਦੇ ਬਾਅਦ ਉੱਥੇ  ਵੀ ਸੁਰੱਖਿਆ ਦੇ ਚੌਕਸ ਬੰਦੋ-ਬਸਤ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਸੂਬੇ ਸਾਰੇ ਧਾਰਮਿਕ ਸਥਾਨਾਂ `ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕੇ ਹੁਣ ਸੀਐਮ ਨੂੰ ਕੋਈ ਖਤਰਾ ਨਹੀਂ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਜਿਨ੍ਹਾਂ ਜਗ੍ਹਾ `ਤੇ ਯੋਗੀ ਬੈਠਦੇ ਹਨ ਉਹਨਾਂ ਜਗ੍ਹਾ `ਤੇ ਪਹਿਲਾ ਤੋਂ ਹੀ ਸਿਕਉਰਟੀ ਦਾ ਸਿਕੰਜਾ ਕਾਫੀ ਮਜਬੂਤ ਤਰੀਕੇ ਨਾਲ ਕਸਿਆਂ ਹੋਇਆ ਹੈ।