ਰੂਹ ਕੰਬਾਊ ਦਾਸਤਾਨ! ਪਤੀ ਦੀ ਕੁੱਟਮਾਰ ਤੋਂ ਤੰਗ ਅਮਰੀਕਾ 'ਚ ਪੰਜਾਬਣ ਨੇ ਕੀਤੀ ਖੁਦਕੁਸ਼ੀ, ਪਿੱਛੇ ਛੱਡੀਆਂ ਦੋ ਧੀਆਂ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮੇਰੇ ਤੋਂ ਹੁਣ ਕੁੱਟ ਨਹੀਂ ਖਾਧੀ ਜਾਂਦੀ ਇਸ ਲਈ ਮੈਂ ਖੁਦਕੁਸ਼ੀ ਕਰ ਰਹੀ ਹਾਂ

A Punjabi woman committed suicide in America

 

ਵਸ਼ਿੰਗਟਨ- ਬੀਤੇ ਦਿਨੀਂ ਅਮਰੀਕਾ ਵਿਚ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਨੂੰਹ ਨੇ ਲਾਈਵ ਹੋ ਕੇ ਹੱਡ ਬੀਤੀ ਦੱਸੀ ਸੀ ਤੇ ਅੱਜ ਉਸ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਹੀ ਉਸ ਨੇ ਹੱਡ ਬੀਤੀ ਦੱਸੀ ਸੀ। ਔਰਤ ਨੇ ਦੱਸਿਆ ਕਿ ਬੀਤੇ 8 ਸਾਲਾਂ ਤੋਂ ਉਹ ਪਤੀ ਤੋਂ ਕੁੱਟ ਖਾ ਰਹੀ ਹੈ। ਉਸ ਦਾ ਪਤੀ ਉਸ ਨੂੰ ਸ਼ਰਾਬ ਪੀ ਕੇ ਕੁੱਟਦਾ ਸੀ। ਪਹਿਲਾਂ ਭਾਰਤ ਵਿਚ ਵੀ ਉਸ ਦੇ ਕਈ ਮਹਿਲਾਵਾਂ ਨਾਲ ਸਬੰਧ ਸਨ ਤੇ ਹੁਣ ਇੱਥੇ ਅਮਰੀਕਾ ਵਿਚ ਉਹ ਹੋਰ ਔਰਤਾਂ ਨਾਲ ਰਹਿੰਦਾ ਹੈ ਤੇ ਸ਼ਰਾਬ ਪੀ ਕੇ ਹਰ ਰੋਜ਼ ਉਸ ਨੂੰ ਕੁੱਟਦਾ ਹੈ ਪਰ ਹੁਣ ਉਹ ਕੁੱਟ ਨਹੀਂ ਖਾ ਸਕਦੀ। 

ਮਹਿਲਾ ਨੇ ਵੀਡੀਓ ਵਿਚ ਕਿਹਾ ਕਿ ਮੈਨੂੰ ਆਸ ਸੀ ਕਿ ਇਕ ਦਿਨ ਉਹ ਸੁਧਰ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਮੇਰੇ ਪਿਤਾ ਦੁਆਰਾ ਕੇਸ ਕਰਨ 'ਤੇ ਉਸ ਨੇ ਮੇਰੇ ਤੋਂ ਮੁਆਫ਼ੀ ਮੰਗੀ ਸੀ ਤੇ ਮੈਂ ਉਸ ਨੂੰ ਮੁਆਫ਼ ਵੀ ਕਰ ਦਿੱਤਾ ਸੀ ਪਰ ਉਸ ਵਿਚ ਕੋਈ ਸੁਧਾਰ ਨਹੀਂ ਹੋਇਆ। ਅਖੀਰ ਅੱਜ ਮੈਂ ਖੁਦਕੁਸ਼ੀ ਕਰਨ ਦਾ ਫ਼ੈਸਲਾ ਲਿਆ ਹੈ। ਮੇਰੇ ਸੱਸ -ਸਹੁਰੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ।

ਡੈਡੀ ਜੀ ਮੈਨੂੰ ਮੁਆਫ਼ ਕਰ ਦੇਣਾ। ਮੇਰੇ ਤੋਂ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ। ਦੱਸਿਆ ਜਾ ਰਿਹਾ ਹੈ ਕਿ ਔਰਤ ਅਪਣੇ ਪਿੱਛੇ ਅਪਣੀਆਂ 2 ਮਾਸੂਮ ਧੀਆਂ ਛੱਡ ਗਈ ਹੈ। ਦੱਸ ਦਈਏ ਕਿ ਮਹਿਲਾ ਨਾਲ ਹੋ ਰਹੀ ਕੁੱਟਮਾਰ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿਚ ਆਦਮੀ ਮਹਿਲਾ ਨਾਲ ਕੁੱਟਮਾਰ ਕਰ ਰਿਹਾ ਹੈ ਤੇ ਮਹਿਲ ਚੀਕਾਂ ਮਾਰ ਰਹੀ ਹੈ ਤੇ ਕੋਲ ਖੜ੍ਹੇ ਬੱਚੇ ਵੀ ਕਹਿ ਰਹੇ ਨੇ ਕਿ ਪਾਪਾ ਨਾ-ਪਾਪਾ ਨਾ।