ਵਧਿਆ ਸਿੱਖਾਂ ਦਾ ਮਾਣ: ਅੰਮ੍ਰਿਤ ਸਿੰਘ ਮਾਨ ਬ੍ਰਿਟਿਸ਼ ਨੈਸ਼ਨਲ ਮੀਡੀਆ ਵਿਚ ਬਣਿਆ ਪਹਿਲਾ ਅੰਮ੍ਰਿਤਧਾਰੀ ਪੱਤਰਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

19 ਸਾਲਾ ਅੰਮ੍ਰਿਤ ਸਿੰਘ ਮਾਨ ਯੂਕੇ ਦਾ ਪਹਿਲਾ ਸਿੰਘ ਹੈ ਜੋ ਸਕਾਈ ਨਿਊਜ਼ 'ਤੇ ਖਬਰਾਂ ਪੇਸ਼ ਕਰ ਰਿਹਾ ਹੈ।

Amrit Singh Mann

 

ਆਕਲੈਂਡ - ਵਿਦੇਸ਼ੀ ਮੀਡੀਆ ਵਿਚ ਸਿੱਖਾਂ ਦਾ ਮਾਣ ਇਕ 19 ਸਾਲਾਂ ਨੌਜਵਾਨ ਨੇ ਵਧਾਇਆ ਹੈ। ਦਰਅਸਲ ਯੂਕੇ ਦੇ ਸਲੋਅ ਸ਼ਹਿਰ ਦਾ ਰਹਿਣ ਵਾਲਾ ਅੰਮ੍ਰਿਤ ਸਿੰਘ ਮਾਨ ਪਹਿਲਾ ਅਮ੍ਰਿਤਧਾਰੀ ਸਿੱਖ ਨੌਜਵਾਨ ਬਣਿਆ ਹੈ ਜੋ ਯੂਕੇ ਨੈਸ਼ਨਲ ਮੀਡੀਆ 'ਸਕਾਈ ਨਿਊਜ਼' ਵਿਚ ਬਤੌਰ ਜੂਨੀਅਰ ਪੱਤਰਕਾਰ ਚੁਣਿਆ ਗਿਆ ਹੈ।
19 ਸਾਲਾ ਅੰਮ੍ਰਿਤ ਸਿੰਘ ਮਾਨ ਯੂਕੇ ਦਾ ਪਹਿਲਾ ਸਿੰਘ ਹੈ ਜੋ ਸਕਾਈ ਨਿਊਜ਼ 'ਤੇ ਖਬਰਾਂ ਪੇਸ਼ ਕਰ ਰਿਹਾ ਹੈ।

ਅੰਮ੍ਰਿਤ ਸਿੰਘ ਇਸ ਵੇਲੇ ਐੱਨਸੀਟੀਜੇ ਦਾ ਡਿਪਲੋਮਾ ਵੀ ਕਰ ਰਿਹਾ ਹੈ ਤਾਂ ਜੋ ਉਹ ਆਪਣੇ ਇਸ ਕਰੀਅਰ ਵਿਚ ਹੋਰ ਅੱਗੇ ਵੱਧ ਸਕੇ ਤੇ ਮੀਡੀਆ ਲਾਈਨ ਵਿਚ ਲੋਕਾਂ ਨੂੰ ਜਾਗਰੂਕ ਕਰ ਸਕੇ।  ਅੰਮ੍ਰਿਤ ਸਿੰਘ ਮਾਨ ਨੇ ਮੀਡੀਆ ਇੰਡਸਟਰੀ ਵਿਚ ਯੰਗ ਇਨਸਪੀਰੇਸ਼ਨ ਦਾ ਅਵਾਰਡ ਵੀ ਜਿੱਤਿਆ ਹੈ ਤੇ ਉਸ ਨੂੰ ਯੂਕੇ ਦੇ ਸਕੂਲਾਂ ਵਿਚ ਡਾਇਵਰਸਟੀ ਨੂੰ ਪ੍ਰਫੁਲਿੱਤ ਕਰਨ ਲਈ ਵਿਸ਼ੇਸ਼ ਤੌਰ 'ਤੇ ਭਾਸ਼ਣ ਦੇਣ ਲਈ ਵੀ ਬੁਲਾਇਆ ਜਾਂਦਾ ਹੈ।