ਤੇਲੰਗਾਨਾ ‘ਚ ਮਹਿਲਾ ਤਹਿਸੀਲਦਾਰ ਨੂੰ ਦਫ਼ਤਰ ‘ਚ ਵੜ ਕੇ ਜਿੰਦਾ ਸਾੜਿਆ, ਮੌਤ
ਤੇਲੰਗਾਨਾ ਦੇ ਰੰਗਾਰੇਡੀ ਜ਼ਿਲ੍ਹੇ ਵਿਚ ਇਕ ਮਹਿਲਾ ਤਹਿਸੀਲਦਾਰ ਨੂੰ ਜਿੰਦਾ...
Tehsildar
ਤੇਲੰਗਾਨਾ: ਤੇਲੰਗਾਨਾ ਦੇ ਰੰਗਾਰੇਡੀ ਜ਼ਿਲ੍ਹੇ ਵਿਚ ਇਕ ਮਹਿਲਾ ਤਹਿਸੀਲਦਾਰ ਨੂੰ ਜਿੰਦਾ ਸਾੜ ਦਿੱਤਾ ਗਿਆ ਹੈ। ਪੁਲਿਸ ਮੁਤਾਬਿਕ, ਇਕ ਵਿਅਕਤੀ ਤਹਿਸੀਲਦਾਰ ਆਫ਼ਿਸ ਵਿਚ ਆਇਆ ਅਤੇ ਤਹਿਸੀਲਦਾਰ ਵਿਜਯਾ ਉਤੇ ਪਟਰੌਲ ਪਾ ਕੇ ਅੱਗ ਲਾ ਦਿੱਤਾ।
ਮਹਿਲਾ ਅਧਿਕਾਰੀ ਦੀ ਸੜ ਕੇ ਮੌਤ ਹੋ ਗਈ। ਤਹਿਸੀਲਦਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ, ਫਿਲਹਾਲ ਦੋਸ਼ੀ ਫਰਾਰ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।