‘ਲੁਈਜੀ ਈਨਾਉਡੀ ਨੂੰ ਇੱਕ ਪੱਤਰ’ ਮੁਕਾਬਲਾ ਜਿੱਤਣ ਵਾਲੀ ਗੁਰਸਿੱਖ ਸਿਮਰਤ ਕੌਰ ਦਾ ਗੁਰਦੁਆਰਾ ਸਾਹਿਬ ਤੋਰੇ ਦੀ ਪਿਚਨਾਰਦੀ ਦੁਆਰਾ ਵਿਸ਼ੇਸ਼ ਸਨਾਮਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਭਾਈਚਾਰਾ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ।

Gursikh Simrat Kaur, winner of the ‘A Letter to Luigi Einaudi’ competition, receives special award from the Pichnardi of Gurdwara Sahib Tore

 

Italy News: ਇਤਾਲਵੀ ਗਣਰਾਜ ਦੇ ਸੰਸਥਾਪਕਾਂ ਵਿੱਚੋਂ  ਇੱਕ ਮੰਨੇ ਜਾਂਦੇ ਲੁਈਜੀ ਈਨਾਉਦੀ ਦੇ 150 ਵੇਂ ਜਨਮ ਦਿਨ ਮੌਕੇ ਇਟਲੀ  ਸਰਕਾਰ ਨੇ ਉਹਨਾਂ ਨੂੰ ਯਾਦ ਕਰਦਿਆ ਪੂਰੀ ਇਟਲੀ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਰਾਸ਼ਟਰਪਤੀ  ਲੁਈਜੀ ਈਨਾਉਡੀ ਨੂੰ ਇੱਕ ਪੱਤਰ ਨਾਮ ਹੇਠ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ।

ਜਿਸ ਵਿੱਚ 18 ਸਾਲਾਂ ਸਿਮਰਤ ਕੌਰ ਨੇ ਰਾਸ਼ਟਰਪਤੀ ਲੁਈਜੀ ਈਨਾਉਡੀ  ਦੀ ਜੀਵਨੀ ਤੇ ਲੇਖ ਲਿਿਖਆ, ਸਭ ਬੱਚਿਆ ਨੂੰ ਪਛਾੜਦਿਆਂ ਗੁਰਸਿੱਖ ਲੜਕੀ ਸਿਮਰਤ ਕੌਰ ਨੇ ਇਹ ਮੁਕਾਬਲਾ ਜਿੱਤ ਕੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਬੀਤੇ ਦਿਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰੇਮੋਨਾ ਵਿਖੇ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੁਆਰਾ ਸਿਮਰਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ।

ਪ੍ਰਬੰਧਕ ਕਮੇਟੀ ਦੁਆਰਾ ਖੁਸ਼ੀ ਜਾਹਿਰ ਕਰਦਿਆ ਦੱਸਿਆ ਕਿ ਸਿਮਰਤ ਦੀ ਮਿਹਨਤ ਨਾਲ ਜਿੱਥੇ ਪੂਰੀ ਇਟਲੀ ਵਾਸੀਆ ਨੂੰ ਹੈਰਾਨ ਕਰ ਦਿੱਤਾ ਹੈ। ਉੱਥੇ ਸਿੱਖ ਭਾਈਚਾਰਾ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਹੋਰ ਵੀ ਬੱਚਿਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਗੱਲਬਾਤ ਕਰਦਿਆ ਸਿਮਰਤ ਕੌਰ ਦੇ ਪਿਤਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਰੇ ਪਰਿਵਾਰ ਨਾਲ ਇਟਲੀ ਦੇ ਕਰੇਮੋਨਾ ਜਿਲੇ ਦੇ ਰਵੇਕੋ ਦੀ ੳਲੀੳ ਵਿਖੇ ਰਹਿੰਦੇ ਹਨ।ਉਹਨਾਂ ਦੀ ਵੱਡੀ ਬੇਟੀ ਸਿਮਰਤ ਜੋ ਕਿ 18 ਵਰਿਆ ਦੀ ਹੈ, ਜਿਸਨੇ ਨੈਸ਼ਨਲ ਪੱਧਰ ਲੇਖ ਮੁਕਾਬਲੇ ਵਿੱਚ ਹਿੱਸਾ ਲੈਂਦਿਆ ਪਹਿਲਾ ਸਥਾਨ ਪ੍ਰਾਪਤ ਕੀਤਾ।

ਉਹਨਾਂ ਦੱਸਿਆ ਕਿ ਉਹਨਾਂ ਦੀ ਹੋਣਹਾਰ ਧੀ ਪੜਾਈ ਦੇ ਨਾਲ ਨਾਲ ਬਚਪਨ ਤੋਂ ਹੀ ਗੱਤਕੇ ਵਿੱਚ ਵੀ ਚੰਗੀ ਮੁਹਾਰਤ ਰੱਖਦੀ ਹੈ। ਇਸ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਤੋਰੇ ਦੀ ਪਿਚਨਾਰਦੀ ਵਿਖੇ ਕੀਰਤਨ ਦੀ ਸੇਵਾ ਵੀ ਕਰਦੀ ਹੈ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਉਸਨੇ ਇਹ ਮੁਕਾਮ ਹਾਸਿਲ ਕੀਤਾ ਹੈ।

ਉਹਨਾਂ ਦੱਸਿਆ ਕਿ ਆਉਣ ਵਾਲੀ 28 ਮਾਰਚ ਨੂੰ ਇਟਲੀ ਦੇ ਸ਼ਹਿਰ ਤੋਰੀਨੋ ਵਿਖੇ ਇਸ ਪ੍ਰਤੀਯੋਗਤਾ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਦਾ ਵਿਸ਼ੇਸ਼ ਸਨਾਮਨ ਹੋਵੇਗਾ।