ਭਾਰਤ ਸਰਕਾਰ ਦੀ ਵੱਡੀ ਕਾਰਵਾਈ, ਝੂਠੀਆਂ ਖ਼ਬਰਾਂ ਫੈਲਾਉਣ ਵਾਲੇ 22 ਯੂਟਿਊਬ ਚੈਨਲ ਬਲੌਕ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਨ੍ਹਾਂ ਵਿਚ ਚਾਰ ਪਾਕਿਸਤਾਨੀ ਚੈਨਲ ਵੀ ਹਨ ਸ਼ਾਮਲ 

Govt blocks 22 YouTube channels for spreading disinformation

ਨਵੀਂ ਦਿੱਲੀ : ਦੇਸ਼ ਦੀ ਸੁਰੱਖਿਆ ਵਿਰੁੱਧ ਝੂਠੀਆਂ ਖਬਰਾਂ ਫੈਲਾਉਣ ਦੇ ਚਲਦੇ ਭਾਰਤ ਸਰਕਾਰ ਨੇ 22 ਯੂਟਿਊਬ ਚੈਨਲ ਬਲੌਕ ਕੀਤੇ ਹਨ। ਪਹਿਲੀ ਵਾਰ, IT ਨਿਯਮ, 2021 ਦੇ ਤਹਿਤ 18 ਭਾਰਤੀ ਯੂਟਿਊਬ ਨਿਊਜ਼ ਚੈਨਲਾਂ ਨੂੰ ਬਲੌਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਮੌਜੂਦ ਚਾਰ ਯੂਟਿਊਬ ਨਿਊਜ਼ ਚੈਨਲਾਂ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਕੁੱਲ ਮਿਲਾ ਕੇ ਭਾਰਤ ਸਰਕਾਰ ਨੇ 22 ਯੂ-ਟਿਊਬ ਨਿਊਜ਼ ਚੈਨਲਾਂ 'ਤੇ ਕਾਰਵਾਈ ਕੀਤੀ ਹੈ। ਦਰਅਸਲ, ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਯੂਟਿਊਬ ਨਿਊਜ਼ ਚੈਨਲ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਸਨ।

ਇਨ੍ਹਾਂ ਯੂ-ਟਿਊਬ ਚੈਨਲਾਂ 'ਤੇ ਝੂਠੇ ਥੰਬਨੇਲ ਰਾਹੀਂ ਟੀਵੀ ਨਿਊਜ਼ ਚੈਨਲਾਂ 'ਤੇ ਦਰਸ਼ਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਯੂਟਿਊਬ ਚੈਨਲਾਂ ਤੋਂ ਇਲਾਵਾ ਤਿੰਨ ਟਵਿਟਰ ਅਕਾਊਂਟ, ਇਕ ਫੇਸਬੁੱਕ ਅਕਾਊਂਟ ਅਤੇ ਇਕ ਨਿਊਜ਼ ਵੈੱਬਸਾਈਟ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦੱਸਿਆ ਹੈ ਕਿ ਇਨ੍ਹਾਂ ਚੈਨਲਾਂ ਨੂੰ ਬਲਾਕ ਕਰਨ ਲਈ ਆਈਟੀ ਨਿਯਮ, 2021 ਦੀ ਵਰਤੋਂ ਕੀਤੀ ਗਈ ਹੈ।

ਬਲੌਕ ਕੀਤੇ ਗਏ ਯੂਟਿਊਬ ਚੈਨਲਾਂ ਦੀ ਕੁੱਲ ਦਰਸ਼ਕ 260 ਕਰੋੜ ਤੋਂ ਵੱਧ ਸਨ। ਇਹ ਚੈਨਲ ਭਾਰਤ ਦੇ ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਸੋਸ਼ਲ ਮੀਡੀਆ 'ਤੇ ਝੂਠੀਆਂ ਖਬਰਾਂ ਫੈਲਾ ਰਹੇ ਸਨ। ਇਸ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਵੀ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ।

ਬਲੌਕ ਕੀਤੇ ਗਏ ਚੈਨਲਾਂ ਵਿਚ ਏਆਰਪੀ ਨਿਊਜ਼, ਏਓਪੀ ​​ਨਿਊਜ਼, ਐਲਡੀਸੀ ਨਿਊਜ਼, ਸਰਕਾਰੀਬਾਬੂ, ਐਸਐਸ ਜ਼ੋਨ ਹਿੰਦੀ, ਸਮਾਰਟ ਨਿਊਜ਼, ਨਿਊਜ਼23 ਹਿੰਦੀ, ਔਨਲਾਈਨ ਖਬਰ, ਡੀਪੀ ਨਿਊਜ਼, ਪੀਕੇਬੀ ਨਿਊਜ਼, ਕਿਸਾਨਟੈਕ, ਬੋਰਾਨਾ ਨਿਊਜ਼, ਸਰਕਾਰੀ ਨਿਊਜ਼ ਅੱਪਡੇਟ, ਭਾਰਤ ਮੌਸਮ, ਆਰਜੇ ਜ਼ੋਨ 6, ਐਗਜ਼ਾਮ ਰਿਪੋਰਟ, ਡਿਜੀ ਗੁਰੂਕੁਲ ਅਤੇ ਦਿਨਭਰ ਕੀ ਖਬਰੇਂ ਆਦਿ ਭਾਰਤੀ ਚੈਨਲ ਬਲੌਕ ਕੀਤੇ ਗਏ ਹਨ।

ਇਸ ਤੋਂ ਇਲਾਵਾ DuniyaMeryAagy, ਗੁਲਾਮ ਨਬੀਮਦਨੀ, ਹਕੀਕਤ ਟੀਵੀ ਅਤੇ ਹਕੀਕਤ ਟੀਵੀ 2.0 ਆਦਿ ਚਾਰ ਪਾਕਿਸਤਾਨੀ ਯੂਟਿਊਬ ਨਿਊਜ਼ ਚੈਨਲ ਹਨ। DuniyaMeryAagy ਦੀ ਵੈੱਬਸਾਈਟ, ਟਵਿੱਟਰ ਅਕਾਊਂਟ ਅਤੇ ਫੇਸਬੁੱਕ ਅਕਾਊਂਟ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ, ਜਦਕਿ ਗੁਲਾਮ ਨਬੀਮਦਨੀ ਅਤੇ ਹਕੀਕਤ ਟੀਵੀ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ ਗਿਆ ਹੈ। 

ਮੰਤਰਾਲੇ ਨੇ ਅੱਗੇ ਕਿਹਾ ਕਿ ਬਲੌਕ ਕੀਤੇ ਚੈਨਲਾਂ ਦੇ ਦਰਸ਼ਕ 260 ਕਰੋੜ ਹਨ। ਚੈਨਲਾਂ ਨੇ ਜੰਮੂ-ਕਸ਼ਮੀਰ, ਯੂਕਰੇਨ ਅਤੇ ਭਾਰਤੀ ਫੌਜ ਵਰਗੇ ਸੰਵੇਦਨਸ਼ੀਲ ਵਿਸ਼ਿਆਂ 'ਤੇ ਸੋਸ਼ਲ ਮੀਡੀਆ 'ਤੇ ਝੂਠੀਆਂ ਖ਼ਬਰਾਂ ਅਤੇ ਤਾਲਮੇਲ ਨਾਲ ਗਲਤ ਜਾਣਕਾਰੀ ਫੈਲਾਈ ਹੈ।