ਤਨਮਨਜੀਤ ਢੇਸੀ ਨੇ UK ਪੀਐਮ ਨੂੰ ਮੁਸਲਮਾਨ ਔਰਤਾਂ 'ਤੇ ਕੀਤੀ ਨਸਲੀ ਟਿੱਪਣੀ ਲਈ ਮੁਆਫ਼ੀ ਮੰਗਣ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਬ੍ਰਿਟੇਨ ਦੀ ਸੰਸਦ ‘ਚ ਛਾਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ

Tanmanjit asks UK PM to apologize for racist comments made on Muslim women

ਇੰਗਲੈਂਡ- ਉਂਝ ਦੁਨੀਆ ਦਾ ਕੋਈ ਮੁਲਕ ਅਜਿਹਾ ਨਹੀਂ ਜਿੱਥੇ ਸਿੱਖ ਵੱਡੀ ਗਿਣਤੀ ਵਿਚ ਮੌਜੂਦ ਨਾ ਹੋਣ ਜੇਕਰ ਗੱਲ ਕਰੀਏ ਇੰਗਲੈਂਡ ਦੀ ਆਰਥਿਕਤਾ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਇੱਥੋਂ ਤਕ ਕਿ ਕਈ ਵੱਡੇ ਸਰਕਾਰੀ ਅਹੁਦਿਆਂ 'ਤੇ ਵੀ ਸਿੱਖ ਤਾਇਨਾਤ ਹਨ ਪਰ ਬੀਤੇ ਬੁੱਧਵਾਰ ਨੂੰ ਬ੍ਰਿਟੇਨ ‘ਚ ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇਸ ਤਰ੍ਹਾਂ ਘੇਰਿਆ ਕਿ ਉਸਦੇ ਹੱਕ ਵਿਚ ਬਾਕੀ ਸੰਸਦ ਮੈਂਬਰਾਂ ਵੱਲੋਂ ਤਾੜੀਆਂ ਮਾਰੀਆਂ ਗਈਆ।

ਦਰਅਸਲ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੁਸਲਿਮ ਔਰਤਾਂ 'ਤੇ ਕੀਤੀ ਗਈ' ਨਸਲਵਾਦੀ 'ਟਿੱਪਣੀ ਲਈ ਮੁਆਫੀ ਮੰਗਣ ਲਈ ਕਿਹਾ। ਜ਼ਿਕਰਯੋਗ ਹੈ ਕਿ ਸਾਲ 2018 ਵਿਚ, ਬੌਰਿਸ ਜਾਨਸਨ ਨੇ ‘ਦਿ ਟੈਲੀਗ੍ਰਾਫ’ ਦੇ ਇਕ ਲੇਖ ਵਿਚ ਲਿਖਿਆ ਸੀ ਕਿ ਬੁਰਕਾ ਪਹਿਨਣ ਵਾਲੀਆਂ ਔਰਤਾਂ ਇਕ ਲੈਟਰ ਬਾਕਸ ਜਾਂ ਬੈਂਕ ਲੁਟੇਰੇ ਵਰਗੀਆਂ ਲੱਗਦੀਆਂ ਹਨ।  ਇਸੇ ਟਿੱਪਣੀ 'ਤੇ ਤਨਮਨਜੀਤ ਸਿੰਘ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਮੁਆਫੀ ਮੰਗਣ ਲਈ ਕਿਹਾ।

ਉੱਥੈ ਹੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ, "ਜੇਕਰ ਮੈਂ ਪੱਗ, ਕਰਾਸ ਜਾਂ ਹਿਜਾਬ ਪਹਿਨਦਾ ਹਾਂ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਦਨ ਵਿਚ ਕੋਈ ਵੀ ਉਨ੍ਹਾਂ ਲਈ ਗਲਤ ਸ਼ਬਦ ਵਰਤ ਸਕਦਾ ਹੈ।"ਇੰਨਾ ਹੀ ਨਹੀਂ ਤਨਮਜੀਤ ਸਿੰਘ ਢੇਸੀ ਨੇ ਕਿਹਾ ਉਹਨਾਂ ਦੇ ਪਹਿਰਾਵੇ ‘ਤੇ ਵੀ ਬਹੁਤ ਸਾਰੀਆਂ ਟਿੱਪਣੀਆਂ ਕੀਤੀਆ ਗਈਆਂ ਸਨ। ਉਹਨਾਂ ਨੂੰ ਛੋਟੀ ਉਮਰ ‘ਚ ਇਹ ਵੀ ਸੁਣਨ ਨੂੰ ਮਿਲਦਾ ਸੀ

ਕਿ ਉਹ ਸਿਰ ‘ਤੇ ਤੋਲੀਏ ਨੂੰ ਬੰਨ੍ਹ ਕੇ ਚਲਦੇ ਹਨ। ਇੱਥੋ ਤੱਕ ਕੇ ਉਹਨਾਂ ਨੂੰ ਤਲਿਬਾਨ ਵੀ ਕਹਿਣ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਕਿਸੇ ਤੀਜੀ ਦੁਨੀਆਂ ਤੋਂ ਆਏ ਹਨ। ਦੱਸ ਦੇਈਏ ਕਿ ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਦੀ ਇਹ ਵੀਡੀਓ ਸ਼ੋਸਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।