ਸੰਦੀਪ ਧਾਲੀਵਾਲ ਦੇ ਕਾਤਲ ਬਾਰੇ ਜੱਜ ਨੇ ਕੀਤੀ ਇਹ ਟਿੱਪਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸੰਦੀਪ ਦੇ ਕਾਤਲ ਨੂੰ ਸਿਰਫ ਮੌਤ ਦੀ ਸਜ਼ਾ ਹ ਹੋ ਸਕਦੀ ਹੈ, ਜੱਜ ਲੋਕਾਂ ਲਈ ਵੀ ਵੱਡਾ ਖ਼ਤਰਾ ਕਾਤਲ ਰਾਬਰਟ ਸਾਲਿਸ: ਜੱਜ

This is the comment made by the judge regarding the murder of Sandeep Dhaliwal

ਅਮਰੀਕਾ- ਸੰਦੀਪ ਸਿੰਘ ਧਾਲੀਵਾਲ ਡਿਪਟੀ ਸ਼ੈਰਿਫ ਓਫ ਹੈਰਿਸ ਕਾਉਂਟੀ ਜੋ ਕਿ ਇੱਕ ਅਮਰੀਕੀ ਰਾਬਰਟ ਸਾਲਿਸ ਦੇ ਹੱਥੋਂ ਮੌਤ ਦਾ ਸ਼ਿਕਾਰ ਹੋ ਗਿਆ ਸੀ। ਉਸਨੂੰ ਸਾਰੀ ਦੁਨੀਆ ਨਮ ਅੱਖਾਂ ਨਾਲ ਯਾਦ ਕਰ ਰਹੀ ਹੈ ਜਦੋਂ ਉਸ ਦੇ ਕਾਤਿਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਜੱਜ ਦਾ ਰਵੱਈਆ ਉਸ ਪ੍ਰਤੀ ਬਹੁਤ ਸਖ਼ਤ ਸੀ ਜੋ ਕਿ ਜੱਜ ਦੇ ਕਹੇ ਸ਼ਬਦ ਬਿਆਨ ਕਰ ਰਹੇ ਸਨ। ਰਾਬਰਟ ਨੂੰ ਬੌਂਡ ਤੇ ਰਿਹਾਅ ਨਹੀਂ ਕੀਤਾ ਜਾ ਸਕਦਾ।

ਇਸ ਕਤਲ ਲਈ ਇਸ ਮੁਲਜ਼ਮ ਨੂੰ ਮੌਤ ਦੀ ਸਜ਼ਾ ਹੀ ਹੋ ਸਕਦੀ ਹੈ। ਇਸ ਕਤਲ ਮਾਮਲੇ ਵਿਚ ਜਿਸ ਤਰਾਂ ਦੇ ਦੋਸ਼ ਮੁਲਜ਼ਮ 'ਤੇ ਲੱਗੇ ਹਨ ਅਤੇ ਜਿਸ ਤਰ੍ਹਾਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ। ਉਹ ਇਹ ਸਾਫ ਦਰਸਾਉਂਦਾ ਹੈ ਕਿ ਰਾਬਰਟ ਸਾਲਿਸ ਲੋਕਾਂ ਲਈ ਕਿੰਨਾ ਖ਼ਤਰਨਾਕ ਹੈ। ਦੱਸ ਦਈਏ ਕਿ ਰਾਬਰਟ 2002 ਵਿਚ ਕਿਡਨੈਪਿੰਗ ਅਤੇ ਹੋਰ ਵੀ ਕਈ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ।

ਉਸਦੀ ਪਹਿਲਾਂ ਰਹਿ ਚੁੱਕੀ ਪ੍ਰੇਮਿਕਾ ਨੇ ਵੀ ਉਸ ਖਿਲਾਫ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਰਾਬਰਟ ਦੇ ਧਮਕੀ ਭਰੇ ਫੋਨ ਆਉਂਦੇ ਹਨ ਜਿਸ ਕਾਰਨ ਉਸਨੂੰ ਅਤੇ ਉਸਦੇ ਬੱਚਿਆਂ ਨੂੰ ਰਾਬਰਟ ਤੋਂ ਖ਼ਤਰਾ ਹੈ ਪਰ ਪੁਲਿਸ ਵਲੋਂ ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਜਿਸ ਤੋਂ ਬਾਅਦ ਇਹ ਮੰਦਭਾਗੀ ਘਟਨਾ ਵਾਪਰ ਗਈ ਜੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਸੰਦੀਪ ਸ਼ਾਇਦ ਅੱਜ ਜਿਉਂਦਾ ਹੋਣਾ ਸੀ।

ਦੱਸ ਦਈਏ ਕਿ ਸੰਦੀਪ ਨੇ ਰਾਬਰਟ ਦਾ ਵਾਹਨ ਰੋਕਣ ਤੋਂ ਬਾਅਦ, ਰਾਬਰਟ ਨੇ ਸੰਦੀਪ ਦੇ ਸਿਰ ਵਿਚ 2 ਗੋਲੀਆਂ ਮਾਰੀਆਂ ਅਤੇ ਬੜੀ ਬੇਰਹਿਮੀ ਨਾਲ ਸੰਦੀਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਬਰਟ ਨੂੰ ਪੁਲਿਸ ਨੇ ਵਾਰਦਾਤ ਤੋਂ ਕੁਝ ਹੀ ਘੰਟਿਆਂ ਬਾਅਦ ਗ੍ਰਿਰਫ਼ਤਾਰ ਕਰ ਲਿਆ, ਹਰ ਇੱਕ ਦੇ ਮੂੰਹੋ ਇਕ ਹੀ ਗੱਲ ਨਿਕਲ ਰਹੀ ਹੈ ਕਿ ਸੰਦੀਪ ਸਿੰਘ ਦੇ ਇਸ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ। ਸੰਦੀਪ ਆਪਣੇ ਪਿਛੇ ਹੱਸਦੇ ਖੇਡਦੇ ਪਰਿਵਾਰ ਨੂੰ ਦੁਖਾਂ 'ਚ ਇਕੱਲਾ ਛੱਡ ਇਸ ਦੁਨੀਆਂ ਤੋਂ ਚਲਾ ਗਿਆ।