ਕਿਸਾਨਾਂ 'ਤੇ ਹੋਏ ਜ਼ੁਲਮ ਦੀ ਚਸ਼ਮਦੀਦਾਂ ਨੇ ਦੱਸੀ ਹਕੀਕਤ, ਸੁਣ ਤੁਹਾਡਾ ਖੂਨ ਵੀ ਉੱਠੇਗਾ ਖੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਲਖੀਮਪੁਰ ਖੀਰੀ 'ਚ ਜਿੱਥੇ ਕਿਸਾਨਾਂ ਦਾ ਡੁੱਲਿਆ ਸੀ ਖੂਨ, Spokesman ਦੀ Ground Report

Farmer

 

ਲਖੀਮਪੁਰ (ਸ਼ੈਸ਼ਵ ਨਾਗਰਾ): ਯੂਪੀ ਦੇ ਲਖੀਮਪੁਰ ਖੀਰੀ ਵਿਚ ਮੰਦਭਾਗੀ ਘਟਨਾ ਵਾਪਰੀ। ਰੋਜ਼ਾਨਾ ਸਪੋਕਸਮੈਨ ਵੱਲੋਂ  ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾ ਕੇ ਗਾਊਂਡ ਰਿਪੋਰਟ ਕੀਤੀ ਗਈ ਤੇ ਚਸ਼ਮਦੀਦਾਂ ਨਾਲ ਗੱਲਬਾਤ ਕੀਤੀ ਗਈ। 

 

 

ਇਸ ਦੁਖਦਾਈ ਘਟਨਾਕ੍ਰਮ ਸਬੰਧੀ ਸਥਾਨਕ ਲੋਕਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਇਕ ਪ੍ਰੋਗਰਾਮ ਸੀ।

 

ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਕਾਲੀਆਂ ਝੰਡੀਆਂ ਦਿਖਾ ਕੇ ਮੰਤਰੀਆਂ ਦਾ ਵਿਰੋਧ  ਕੀਤਾ ਜਾ ਰਿਹਾ ਸੀ ਕਿ ਅਚਾਨਕ ਮੰਤਰੀ ਦਾ ਪੁੱਤਰ ਹਥਿਆਰਾਂ ਨਾਲ ਲੈਸ ਕਈ ਗੱਡੀਆਂ ਸਣੇ ਫਾਇਰਿੰਗ ਕਰਦਾ ਕਿਸਾਨਾਂ ਵਲ ਵਧਿਆ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਕਿਸਾਨ ਸ਼ਹੀਦ ਵੀ ਹੋ ਗਿਆ ਜਦਕਿ ਬਾਕੀ ਤਿੰਨ ਕਿਸਾਨਾਂ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋਈ।

 

ਚਸ਼ਮਦੀਦਾਂ ਦਾ ਕਹਿਣਾ ਹੈ ਕਿ  ਸਾਡੇ ਸਾਹਮਣੇ ਲੋਕ ਗੱਡੀਆਂ ਥੱਲੇ ਚੀਕਾਂ ਮਾਰਦੇ ਆ ਗਏ।  ਉਹਨਾਂ ਲੋਕਾਂ ਨੂੰ ਚੁੱਕ- ਚੁੱਕ ਪਾਣੀ ਪਿਆਇਆ ਤੇ ਹਸਪਤਾਲ ਦਾਖਲ ਕਰਵਾਇਆ। ਉਹਨਾਂ ਕਿਹਾ ਕਿ ਕਿਸਾਨ ਅੱਗੇ ਨੂੰ ਜਾ ਰਹੇ ਸਨ। ਕਿਸੇ ਦਾ ਵੀ ਧਿਆਨ ਪਿੱਛੇ ਨੂੰ ਨਹੀਂ ਸੀ। ਪਿੱਛੋਂ ਆ ਰਹੀਆਂ ਗੱਡੀਆਂ ਨੇ ਹਾਰਨ ਵੀ ਨਹੀਂ ਮਾਰੇ ਬੱਸ ਕਿਸਾਨਾਂ ਨੂੰ ਕੁਚਲ ਦੀਆਂ ਹੋਈਆਂ ਗੱਡੀਆਂ ਅੱਗੇ ਲੰਘ ਗਈਆਂ। 

 

ਇਸ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਬੱਸ ਕਾਰਨ ਉਹਨਾਂ ਦੀਆਂ ਗੱਡੀਆਂ ਅੱਗੇ ਨਹੀਂ ਜਾ ਸਕੀਆਂ। ਬੱਸ ਇਕ ਸਕਾਰਪਿਓ ਕਾਰ ਉਹ ਵੀ ਸ਼ਾਇਦ ਪੁਲਿਸ ਕੱਢ ਕੇ ਲੈ ਕੇ ਗਈ ਸੀ। ਕਿਸਾਨ ਆਗੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ  ਹੁਣ ਤੱਕ ਪੰਜ ਕਿਸਾਨ ਸ਼ਹੀਦ ਹੋ ਗਏ ਹਨ। ਇਕ ਕਿਸਾਨ ਦੀ ਮੌਤ ਗੋਲੀ ਲੱਗਣ ਕਾਰਨ ਜਦਕਿ ਚਾਰ ਕਿਸਾਨਾਂ ਦੀ ਮੌਤ ਗੱਡੀ ਹੇਠ ਆਉਣ ਕਾਰਨ ਹੋਈ ਹੈ ਅਤੇ ਕਈ ਕਿਸਾਨ ਜ਼ਖਮੀ ਹਨ।

 

ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜੇ ਅੱਗੇ ਬੱਸ ਨਾ ਹੁੰਦੀ ਤਾਂ  ਉਹਨਾਂ ਨੇ ਹੋਰ ਪਤਾ ਨਹੀਂ ਕਿੰਨੇ ਕਿਸਾਨਾਂ ਨੂੰ ਸ਼ਹੀਦ ਕਰਨਾ ਸੀ। ਉਹਨਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਕਿਹਾ ਕਿ ਜੇ ਦੋਸ਼ੀਆਂ ਦੀ ਚਾਰ-ਪੰਜ ਦਿਨਾਂ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਭੋਗ ਵਾਲੇ ਦਿਨ ਇਕੱਠ ਕੀਤਾ ਜਾਵੇਗਾ ਤੇ ਅਗਲੀ  ਰਣਨੀਤੀ ਤਿਆਰ ਕੀਤੀ ਜਾਵੇਗੀ। 

 

ਸ਼ਹੀਦ ਹੋਏ ਚਾਰੇ ਕਿਸਾਨ ਨਾਲ ਦੇ ਪਿੰਡਾਂ ਦੇ ਸਨ। ਉਹਨਾਂ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਦੀ ਭਰਪਾਈ ਕਦੇ ਵੀ ਨਹੀਂ ਕੀਤੀ ਜਾ ਸਕਦੀ ਉਹਨਾਂ ਵਾਸਤੇ ਚਾਹੇ ਕਰੋੜਾਂ ਰੁਪਏ ਦਿੱਤੇ ਜਾਣ ਪਰ ਇਕ ਸਿਸਟਮ ਦੇ ਤਹਿਤ ਪਰਿਵਾਰਾਂ ਨੂੰ ਸੰਤੁਸ਼ਟੀ ਲਈ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਗਈ।

 

ਚਸ਼ਮਦੀਦ ਨੇ ਰੋਜ਼ਾਨਾ ਸਪੋਕਸਮੈਨ ਨੂੰ ਘਟਨਾ ਵਾਲੀ ਥਾਂ ਵੀ ਵਿਖਾਈ ਜਿਥੇ ਮੰਤਰੀ ਦੇ ਲੜਕੇ ਨੇ ਕਿਸਾਨਾਂ ਨੂੰ ਗੱਡੀਆਂ ਹੇਠ ਕੁਚਲ ਦਿੱਤਾ ਸੀ। ਉਹਨਾਂ ਕਿਹਾ ਕਿ ਕਿਸਾਨ ਆਗੂ ਵੀ ਇਸ ਘਟਨਾ ਵਿਚ ਜ਼ਖਮੀ ਹੋ ਗਿਆ। ਜਿਸ ਦਾ ਮੇਦਾਂਤਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਤੇ ਹੋਰ ਵੀ ਕਿਸਾਨ ਜ਼ਖਮੀ ਹੋਏ ਹਨ। ਕਿਸੇ ਦੀ ਲੱਤ ਟੁੱਟੀ ਹੈ ਕਿਸੇ ਦੀ ਬਾਂਹ ਟੁੱਟੀ ਹੈ। ਉਹ ਆਪਣਾ ਆਸੇ ਪਾਸਿਓ ਇਲਾਜ ਕਰਵਾ ਰਹੇ ਹਨ।