ਚੰਗੇ ਭਵਿੱਖ ਲਈ ਸਾਊਦੀ ਅਰਬ ਗਏ ਹਰਜੋਤ ਸਿੰਘ ਦੀ ਮੌਤ ਮਾਪਿਆਂ ਲਈ ਬਣੀ ਪਹੇਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਰਿਵਾਰ ਦਾ ਕਹਿਣਾ ਹੈ ਕਿ ਹਰਜੋਤ ਸਿੰਘ ਦੀ ਦੇਹ ਅਤੇ ਅੱਗ ਦੀ ਚਪੇਟ ਵਿਚ ਆਏ ਟਰਾਲੇ ਦੀਆਂ ਤਸਵੀਰਾਂ ਵਿਚ ਮੌਤ ਦਾ ਕੋਈ ਸੁਰਾਗ ਨਹੀਂ ਮਿਲਿਆ।

Death of Harjot Singh became a puzzle for his parents

 

ਹੁਸ਼ਿਆਰਪੁਰ: ਰੋਜ਼ੀ ਰੋਟੀ ਲਈ ਸਾਊਦੀ ਅਰਬ ਗਏ ਇਕ ਪੰਜਾਬੀ ਦੀ ਮੌਤ ਉਸ ਦੇ ਪਰਿਵਾਰ ਲਈ ਪਹੇਲੀ ਬਣ ਗਈ ਹੈ। ਦਰਅਸਲ ਗੜ੍ਹਦੀਵਾਲ ਦੇ ਪਿੰਡ ਰੂਪੋਵਾਲ ਦਾ ਹਰਜੋਤ ਸਿੰਘ (32) 12 ਜਨਵਰੀ 2022 ਨੂੰ ਚੰਗੇ ਭਵਿੱਖ ਲਈ ਸਾਊਦੀ ਅਰਬ ਗਿਆ ਸੀ। ਇਸ ਦੌਰਾਨ 30 ਸਤੰਬਰ ਨੂੰ ਇਕ ਵਿਅਕਤੀ ਨੇ ਹਰਜੋਤ ਸਿੰਘ ਦੇ ਪਰਿਵਾਰ ਨੂੰ ਫੋਨ ਕਰੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੀ ਟਰਾਲੇ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ, ਜਿਸ ਵਿਚ ਉਸ ਦਾ ਕੋਈ ਅੰਗ ਨਹੀਂ ਬਚਿਆ।

ਪਰਿਵਾਰ ਦਾ ਕਹਿਣਾ ਹੈ ਕਿ ਹਰਜੋਤ ਸਿੰਘ ਦੀ ਦੇਹ ਅਤੇ ਅੱਗ ਦੀ ਚਪੇਟ ਵਿਚ ਆਏ ਟਰਾਲੇ ਦੀਆਂ ਤਸਵੀਰਾਂ ਵਿਚ ਮੌਤ ਦਾ ਕੋਈ ਸੁਰਾਗ ਨਹੀਂ ਮਿਲਿਆ।  ਹਰਜੋਤ ਸਿੰਘ ਦੇ ਪਿਤਾ ਇੰਦਰਜੀਤ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਸਾਊਦੀ ਅਰਬ ਵਿਚ ਟਰਾਲਾ ਚਲਾਉਂਦਾ ਸੀ।

ਮ੍ਰਿਤਕ ਆਪਣੇ ਪਿੱਛੇ ਮਾਂ-ਪਿਓ ਤੋਂ ਇਲਾਵਾ ਪਤਨੀ ਅਤੇ 2 ਧੀਆਂ ਸਣੇ 3 ਬੱਚੇ ਛੱਡ ਗਿਆ ਹੈ। ਪਰਿਵਾਰ ਦਾ ਸ਼ੱਕ ਹੈ ਕਿ ਹਰਜੋਤ ਸਿੰਘ ਦੀ ਮੌਤ ਸਬੰਧੀ ਉਹਨਾਂ ਨੂੰ ਕੰਪਨੀ ਵੱਲੋਂ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਇਸ ਦੇ ਚਲਦਿਆਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਊਦੀ ਅਰਬ ਸਰਕਾਰ ਨਾਲ ਗੱਲਬਾਤ ਕਰਕੇ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ। ਹਰਜੋਤ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਪਾਇਆ ਜਾ ਰਿਹਾ ਹੈ।