ਸਿੱਖ ਪੁਲਿਸ ਅਧਿਕਾਰੀ ਧਾਲੀਵਾਲ ਦੇ ਨਾਮ 'ਤੇ ਪੋਸਟ ਆਫ਼ਿਸ ਦੇ ਨਾਮਕਰਣ ਨੂੰ ਮਿਲੀ ਮਨਜ਼ੂਰੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਬਿੱਲ ਨੂੰ ਹਸਤਾਖ਼ਰ ਲਈ ਵ੍ਹਾਈਟ ਹਾਊਸ ਭੇਜਿਆ ਜਾਵੇਗਾ।

US Senate passes bill to name post office after slain Sikh police officer Dhaliwal

ਵਸ਼ਿੰਗਟਨ - ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਨੇ ਸਰਵਸੰਮਤੀ ਨਾਲ ਹਿਊਸਟਨ ਦੇ ਉਸ ਪੋਸਟ ਆਫ਼ਿਸ ਦਾ ਨਾਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਕਰਨ ਲਈ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿੱਥੇ ਪਿਛਲੇ ਸਾਲ ਨਿਯਮਤ ਜਾਂਚ ਲਈ ਵਾਹਨ ਰੋਕਣ 'ਤੇ ਸੰਦੀਪ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿੱਧੀ ਸਭਾ ਸਤੰਬਰ ਵਿਚ ਹੀ ਦੋ-ਪੱਖੀ ਸਮਰਥਨ ਨਾਲ ਹਿਊਸਟਨ ਦੇ 315 ਏਡਿਕਸ ਹਾਵੇਲ ਰੋਡ ਸਥਿਤ ਪੋਸਟ ਆਫ਼ਿਸ ਦਾ ਨਾਮ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਬਿਲਡਿੰਗ' ਕਰਨ ਨੂੰ ਆਪਣੀ ਮਨਜ਼ੂਰੀ ਦੇ ਚੁੱਕੀ ਹੈ। ਹੁਣ ਇਸ ਬਿੱਲ ਨੂੰ ਹਸਤਾਖ਼ਰ ਲਈ ਵ੍ਹਾਈਟ ਹਾਊਸ ਭੇਜਿਆ ਜਾਵੇਗਾ। ਇਸ ਬਿੱਲ ਦੇ ਅਮਲ ਤੋਂ ਬਾਅਦ ਹਿਊਸਟਨ ਸਥਿਤ ਧਾਲੀਵਾਲ ਦੂਜਾ ਪੋਸਟ ਆਫ਼ਿਸ ਹੋਵੇਗਾ, ਜਿਸਦਾ ਨਾਮ ਕਿਸੇ ਭਾਰਤੀ  ਦੇ ਨਾਮ 'ਤੇ ਹੋਵੇਗਾ।

ਇਸ ਤੋਂ ਪਹਿਲਾਂ ਦੱਖਣੀ ਕੈਲੀਫੋਰਨੀਆ ਵਿਚ ਕਾਂਗਰਸ ਮੈਂਬਰ ਰਹੇ ਦਲੀਪ ਸਿੰਘ ਸੌਂਧ ਨੂੰ ਸਾਲ 2006 ਵਿਚ ਇਹ ਸਨਮਾਨ ਮਿਲਿਆ ਸੀ। ਜ਼ਿਕਰਯੋਗ ਹੈ ਕਿ ਧਾਲੀਵਾਲ ਸਾਲ 2015 ਵਿਚ ਹੈਰਿਸ ਕਾਊਂਟੀ ਸ਼ੈਰਿਫ ਦਫ਼ਤਰ ਵਿਚ ਤਾਇਨਾਤ ਪਹਿਲੇ ਸਿੱਖ ਅਮਰੀਕੀ ਸਨ, ਜਿਨ੍ਹਾਂ ਨੂੰ ਪੱਗ ਦੇ ਨਾਲ ਕੰਮ ਕਰਨ ਦੇ ਨੀਤੀਗਤ ਫ਼ੈਸਲੇ ਦੇ ਤਹਿਤ ਨਿਯੁਕਤੀ ਮਿਲੀ ਸੀ। ਪਿਛਲੇ ਸਾਲ 27 ਸਤੰਬਰ ਨੂੰ ਉਨ੍ਹਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਗਵਾ ਦਿੱਤੀ। ਧਾਲੀਵਾਲ ਦੇ ਪਿਤਾ ਪਿਆਰਾ ਸਿੰਘ ਧਾਰੀਵਾਲ ਨੇ ਕਿਹਾ, 'ਸਾਡਾ ਪਰਿਵਾਰ ਪੁੱਤਰ ਦੇ ਕੰਮਾਂ ਦੇ ਪ੍ਰਤੀ ਪਿਆਰ ਅਤੇ ਸਮਰਥਨ ਲਈ ਅਭਾਰੀ ਹੈ।'