Indian-origin Man: ਭਾਰਤੀ ਮੂਲ ਦੇ ਵਿਅਕਤੀ ’ਤੇ ਕੈਨੇਡਾ ਦੇ ਬਰੈਂਪਟਨ 'ਚ ਕਈ ਦੋਸ਼ ਤੈਅ  

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਧੇਰ ਵਜੋਂ ਹੋਈ ਹੈ

Jagdish Pandher

Indian-origin Man: ਟੋਰਾਂਟੋ - ਭਾਰਤੀ ਮੂਲ ਦੇ ਕੈਨੇਡੀਅਨ ਵਿਅਕਤੀ ’ਤੇ ਮੰਦਰਾਂ ਵਿਚ ਭੰਨ-ਤੋੜ ਕਰਨ ਅਤੇ ਦਾਨ ਬਾਕਸ ਵਿਚੋਂ ਚੋਰੀ ਕਰਨ ਦਾ ਦੋਸ਼ ਲੱਗਿਆ ਹੈ। ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਧੇਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮਾਰਚ ਅਤੇ ਅਗਸਤ 2023 ਦਰਮਿਆਨ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਾਲੇ ਪੀਲ ਖੇਤਰ ਵਿਚ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਤਿੰਨ ਪੂਜਾ ਸਥਾਨਾਂ ਦੀ ਨਿਗਰਾਨੀ ਫੁਟੇਜ ਵਿਚ ਦਿਖੇ ਇਸ ਵਿਅਕਤੀ ਨੂੰ ਮੰਦਰਾਂ ਵਿੱਚ ਦਾਖਲ ਹੁੰਦੇ ਅਤੇ ਦਾਨ ਬਾਕਸਿਆਂ ਵਿੱਚੋਂ ਨਕਦੀ ਚੋਰੀ ਕਰਦੇ ਦੇਖਿਆ ਗਿਆ। ਪੰਧੇਰ, ਜੋ ਪਹਿਲਾਂ ਹੀ ਅਜਿਹੇ ਅਪਰਾਧਾਂ ਲਈ ਹਿਰਾਸਤ ਵਿਚ ਹੈ ਉਸ ਉੱਤੇ ਮੰਦਰਾਂ ਅਤੇ ਕਾਰੋਬਾਰਾਂ ਵਿਚ ਤੋੜ-ਭੰਨ ਕਰਨ ਅਤੇ ਪੈਸੇ ਚੋਰੀ ਕਰਨ ਦੇ ਪੰਜ ਹੋਰ ਦੋਸ਼ ਲੱਗੇ ਹਨ। 

(For more Punjabi news apart from 'Indian-origin Man: A person of Indian origin has been charged in Brampton, Canada, stay tuned to Rozana Spokesman)