ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ 4 ਲੋਕ ਤਿਹਾੜ ਜੇਲ੍ਹ ’ਚੋਂ ਹੋਏ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

22 ਨੌਜਵਾਨਾਂ ਨੂੰ ਪਹਿਲਾਂ ਕੀਤਾ ਗਿਆ ਸੀ ਰਿਹਾਅ

farmers released from Tihar Jail

ਨਵੀਂ ਦਿੱਲੀ: ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 4 ਹੋਰ ਲੋਕ ਤਿਹਾੜ ਜੇਲ ਵਿਚੋਂ  ਦੇਰ ਰਾਤ ਰਿਹਾਅ ਹੋਏ ਹਨ। ਜਿਹਨਾਂ ਵਿਚ ਅਨਿਲ, ਅਮਰਜੀਤ ਸਿੰਘ, ਅਰਮਨਦੀਪ ਸਿੰਘ, ਅਤੇ ਪੰਥਪ੍ਰੀਤ ਸਿੰਘ ਰਿਹਾਅ ਹੋਏ ਹਨ।

ਦੱਸ ਦੇਈਏ ਕਿ  22 ਨੌਜਵਾਨਾਂ ਨੂੰ ਪਹਿਲਾਂ ਰਿਹਾਅ ਕੀਤਾ ਗਿਆ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਦੱਸਿਆ ਕਿ ਕੱਲ੍ਹ 4 ਹੋਰ ਨੌਜਵਾਨ ਜੇਲ੍ਹ ਵਿਚ ਦੇਰ ਰਾਤ ਰਿਹਾਅ ਹੋਏ।

 

ਤਿਹਾੜ ਜੇਲ੍ਹ  ਤੋਂ ਰਿਹਾਅ ਹੋਣ ਤੋਂ ਬਾਅਦ  ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਦਿੱਲੀ ਪੁਲਿਸ ਨੇ ਬਦਸਲੂਕੀ ਕੀਤੀ। ਇਸਦੇ ਨਾਲ ਹੀ ਨੌਜਵਾਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਸਾਰਿਆਂ ਨੂੰ ਤਿਹਾੜ ਜੇਲ੍ਹ ਦੇ ਅੰਦਰ ਜੇਲ ਸਟਾਫ ਦੁਆਰਾ ਬੇਰਹਿਮੀ ਨਾਲ ਕੁੱਟਿਆ ਗਿਆ।

 ਬਾਹਰ ਆਏ ਨੌਜਵਾਨਾਂ ਨੂੰ ਜਦੋਂ ਗ੍ਰਿਫਤਾਰੀ ਬਾਰੇ ਪੁੱਥਿਆ ਗਿਆ ਤਾਂ  ਇਹਨਾਂ ਨੌਜਵਾਨਾਂ ਵਿਚੋਂ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ  ਉਹ ਸ਼ਾਂਤੀਪੂਰਵਕ ਦਿੱਲੀ ਦੀ ਇਕ ਗਲੀ ਵਿਚ ਖੜ੍ਹੇ ਸਨ  ਜਿਥੇ ਦਿੱਲੀ ਪੁਲਿਸ ਦੇ ਸਿਪਾਹੀਆਂ ਨੇ ਸਾਨੂੰ ਪੁੱਛਿਆ ਕਿ ਅਸੀਂ ਕਿਥੋਂ ਆਏ ਹਾਂ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਪੰਜਾਬ ਤੋਂ ਆਏ ਹਾਂ ਤਾਂ ਉਨ੍ਹਾਂ ਨੇ ਤੁਰੰਤ ਸਾਨੂੰ ਗ੍ਰਿਫਤਾਰ ਕਰ ਲਿਆ।