Punjab News: ਰੋਜ਼ੀ ਰੋਟੀ ਲਈ ਵਿਦੇਸ਼ ਗਏ 2 ਪੰਜਾਬੀਆਂ ਦੀ ਮੌਤ; ਫਰਾਂਸ ’ਚ ਵੱਖ-ਵੱਖ ਹਾਦਸਿਆਂ ਦੌਰਾਨ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸਨ ਮ੍ਰਿਤਕ

Death of 2 Punjabis in France

Punjab News: ਰੋਜ਼ੀ ਰੋਟੀ ਲਈ ਵਿਦੇਸ਼ ਗਏ 2 ਪੰਜਾਬੀਆਂ ਦੀ ਵੱਖ-ਵੱਖ ਹਾਦਸਿਆਂ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਫਰਾਂਸ ਵਿਚ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਬੰਧਕਾਂ ਨੇ ਦਸਿਆ ਕਿ 4 ਅਪ੍ਰੈਲ ਨੂੰ ਕਮਲਜੀਤ ਸਿੰਘ ਦੀ ਕੰਸਟ੍ਰਕਸ਼ਨ ਕੰਪਨੀ ਵਿਚ ਕੰਮ ਕਰਦੇ ਸਮੇਂ ਤੀਜੀ ਮੰਜ਼ਿਲ ਦੇ ਬਾਹਰੋਂ ਪੈੜ ਉਪਰੋਂ ਪੈਰ ਤਿਲਕਣ ਕਾਰਨ ਹੀ ਮੌਤ ਹੋ ਗਈ ਸੀ।

ਕਮਲਜੀਤ ਸਿੰਘ (36) ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟੇਰਕਿਆਣਾ ਦਾ ਨਿਵਾਸੀ ਸੀ| ਕਮਲਜੀਤ ਦੀ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਉਪਰੰਤ ਭਾਰਤ ਲਿਆਂਜਾ ਜਾਵੇਗਾ। ਦੂਜੀ ਘਟਨਾ ਵਿਚ ਗਲਤ ਤਰੀਕੇ ਨਾਲ ਫਰਾਂਸ ਤੋਂ ਇੰਗਲੈਂਡ ਜਾਂਦੇ ਸਮੇਂ ਸਮੁੰਦਰੀ ਕਿਸ਼ਤੀ ਪਲਟਣ ਕਾਰਨ 26 ਮਾਰਚ ਨੂੰ ਰਾਕੇਸ਼ ਕੁਮਾਰ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ।

ਕਿਸ਼ਤੀ ਵਿਚ ਸਵਾਰ 27 ਵਿਅਕਤੀਆਂ ਵਿਚ ਇਕੋ ਇਕ ਭਾਰਤੀ ਨਾਗਰਿਕ ਰਾਕੇਸ਼ ਕੁਮਾਰ (44) ਸੀ, ਜੋ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਨਾਲ ਸਬੰਧਤ ਸੀ। ਰਾਕੇਸ਼ ਕੁਮਾਰ ਦੀ 2 ਅਪ੍ਰੈਲ ਨੂੰ ਪੁਲਿਸ ਦੀ ਹਾਜ਼ਰੀ ਵਿਚ ਪਛਾਣ ਕੀਤੀ ਗਈ ਸੀ। ਦਸਿਆ ਜਾ ਰਿਹਾ ਹੈ ਕਿ ਰਾਕੇਸ਼ ਕੁਮਾਰ ਨੂੰ ਫਰਾਂਸ ਵਿਚ ਹੀ ਸਪੁਰਦੇ ਖਾਕ ਕੀਤਾ ਜਾਵੇਗਾ।

 (For more Punjabi news apart from Death of 2 Punjabis in France , stay tuned to Rozana Spokesman)