Canada News : ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਵਿਦੇਸ਼ ਵਾਪਸ ਜਾ ਰਹੀ ਪਤਨੀ ਨੂੰ ਏਅਰਪੋਰਟ 'ਤੇ ਮਿਲੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Canada News: ਵਿਦੇਸ਼ ਵਾਪਸ ਜਾ ਰਹੀ ਪਤਨੀ ਨੂੰ ਏਅਰਪੋਰਟ 'ਤੇ ਹੀ ਮਿਲੀ ਜਾਣਕਾਰੀ

Punjabi youth death in Canada News in punjabi

Punjabi youth death in Canada News in punjabi : ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਜਸਮੇਰ ਸਿੰਘ ਖਹਿਰਾ (36) ਵਾਸੀ ਮਲਸੀਆ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਕੈਨੇਡਾ ਦੇ ਸਰੀ ਵਿਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ: Chandigarh News: ਚੋਣਾਂ ਖਤਮ ਹੁੰਦੇ ਹੀ ਹਰਕਤ 'ਚ ਚੰਡੀਗੜ੍ਹ DGP, ਦੋ ਯੂਨਿਟਾਂ ਦਾ ਚਾਰਜ ਰੱਖਣ ਵਾਲੇ ਮੁਲਾਜ਼ਮਾਂ ਕੋਲੋਂ ਵਾਪਸ ਲਈਆਂ ਗੱਡੀਆਂ

ਮਿਲੀ ਜਾਣਕਾਰੀ ਅਨੁਸਾਰ ਜਸਮੇਰ ਸਿੰਘ ਖਹਿਰਾ ਦੀ ਪਤਨੀ ਤੇ ਬੱਚੇ ਪੰਜਾਬ ਆਏ ਹੋਏ ਸਨ, ਜੋ ਵਾਪਸ ਕੈਨੇਡਾ ਜਾਣ ਲਈ ਦਿੱਲੀ ਏਅਰਪੋਰਟ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਦੁਖ ਭਰੀ ਖਬਰ ਮਿਲ ਗਈ ਤੇ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਘਰ ਪਰਤਣਾ ਪਿਆ।

ਇਹ ਵੀ ਪੜ੍ਹੋ: Gold Price News: ਸਸਤਾ ਸੋਨਾ ਭੁੱਲ ਜਾਓ, ਕੀਮਤਾਂ ਪਹੁੰਚੀਆਂ 72 ਹਜ਼ਾਰ ਤੋਂ ਪਾਰ  

ਜਸਮੇਰ ਸਿੰਘ ਦਾ ਅੰਤਿਮ ਸਸਕਾਰ ਸਾਹਲਾ ਨਗਰ ਮਲਸੀਆਂ ‘ਚ ਹੀ ਕੀਤਾ ਜਾਵੇਗਾ। ਕੈਨੇਡਾ ਤੋਂ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਸਮੇਰ ਸਿੰਘ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਭਤੀਜਾ ਸੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Punjabi youth death in Canada News in punjabi  , stay tuned to Rozana Spokesman)