America Nagar Kirtan: USA 'ਚ ਨਗਰ ਕੀਰਤਨ ਦੌਰਾਨ ਭਿੜੇ ਪੰਜਾਬੀ, ਇਕ ਦੂਜੇ 'ਤੇ ਡੰਡਿਆਂ ਨਾਲ ਕੀਤਾ ਹਮਲਾ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਜਾਣਕਾਰੀ ਅਨੁਸਾਰ ਅਮਰੀਕਾ ਦੇ ਯੂਬਾ ਸ਼ਹਿਰ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਕਿ ਦੋ ਧਿਰਾਂ ਨਗਰ ਕੀਰਤਨ ਦੌਰਾਨ ਹੀ ਆਪਸ ਵਿਚ ਭਿੜ ਗਈਆਂ।

Punjabis clashed during Nagar Kirtan in USA, attacked each other with sticks, video viral

 

USA  -  ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਦਰਅਸਲ ਅਮਰੀਕਾ ਦੇ ਯੂਬਾ ਸਿਟੀ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਜਿਸ ਦੌਰਾਨ ਪੰਜਾਬੀਆਂ ਦੀ ਆਪਸ ਵਿਚ ਲੜਾਈ ਹੋ ਗਈ। ਇਥੇ ਪੰਜਾਬੀ ਹੀ ਆਪਸ ਵਿਚ ਉਲਝ ਪਏ। ਜਾਣਕਾਰੀ ਅਨੁਸਾਰ ਅਮਰੀਕਾ ਦੇ ਯੂਬਾ ਸ਼ਹਿਰ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਕਿ ਦੋ ਧਿਰਾਂ ਨਗਰ ਕੀਰਤਨ ਦੌਰਾਨ ਹੀ ਆਪਸ ਵਿਚ ਭਿੜ ਗਈਆਂ।

ਇੰਨਾ ਹੀ ਨਹੀਂ ਇੱਥੇ ਡੰਡੇ-ਸੋਟਿਆਂ ਦੀ ਵਰਤੋਂ ਵੀ ਕੀਤੀ ਗਈ ਅਤੇ ਵਿਚੋਂ ਕਿਸੇ ਨੇ ਕੁਰਸੀ ਵੀ ਚਲਾ ਕੇ ਮਾਰੀ ਹਾਲਾਂਕਿ ਇਸ ਝਗੜੇ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਪਰ ਫਿਰ ਵੀ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਅਪਣੀ ਰਾਇ ਜ਼ਰੂਰ ਸਾਂਝੀ ਕਰੋ। 

 

iframe src="https://www.facebook.com/plugins/video.php?height=476&href=https%3A%2F%2Fwww.facebook.com%2FRozanaSpokesmanOfficial%2Fvideos%2F1344490569526821%2F&show_text=false&width=267&t=0" width="267" height="476" style="border:none;overflow:hidden" scrolling="no" frameborder="0" allowfullscreen="true" allow="autoplay; clipboard-write; encrypted-media; picture-in-picture; web-share" allowFullScreen="true">