ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਤੋਂ ਭਾਰਤ ਡਿਪੋਰਟ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਮੀਗ੍ਰੇਸ਼ਨ ਤੇ ਰਫ਼ਿਊਜੀ ਬੋਰਡ ਨੇ ਸਿੱਧੂ ਦੀ ਬੇਨਤੀ ਕੀਤੀ ਰੱਦ

Jaskirat Singh Sidhu ordered to be deported from Canada to India

ਔਟਵਾ : ਹਮਬੋਲਟ ਬਰੋਂਕੋਸ ਬੱਸ ਹਾਦਸੇ ਦਾ ਕਾਰਨ ਬਣਨ ਵਾਲੇ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਦੇ ਦਿਤੇ ਗਏ ਹਨ। ਸਿੱਧੂ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਵੱਕਿਲ ਭਾਰਤ ਭੇਜੇ ਜਾਣ ਤੋਂ ਸਿਰਫ਼ ਇਕ ਕਦਮ ਦੂਰ ਹੈ।

ਵਕੀਲ ਮਾਈਕਲ ਗ੍ਰੀਨ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਨੇ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ’ਚ ਸ਼ਰਨਾਰਥੀ ਵਜੋਂ ਰਹਿਣ ਦੀ ਬੇਨਤੀ ਨੂੰ ਰੱਦ ਕਰ ਦਿਤਾ ਹੈ। ਹਾਲਾਂਕਿ, ਉਸ ਦੇ ਵਕੀਲ ਅਜੇ ਵੀ ਉਸ ਨੂੰ ਕੈਨੇਡਾ ਵਿਚ ਰੱਖਣ ਲਈ ‘‘ਮਨੁੱਖੀ ਅਤੇ ਹਮਦਰਦੀ ਦੇ ਅਧਾਰ’’ ਉਤੇ ਅਪੀਲ ਕਰ ਰਹੇ ਹਨ।

6 ਅਪ੍ਰੈਲ 2018 ਨੂੰ ਸਸਕੈਚਵਨ ਵਿਚ ਜਸਕੀਰਤ ਸਿੱਧੂ ਦਾ ਟਰੱਕ ਇਕ ਜੂਨੀਅਰ ਹਾਕੀ ਟੀਮ ‘ਹੰਬੋਲਟ ਬ੍ਰੋਂਕੋਸ’ ਦੀ ਬੱਸ ਨਾਲ ਟਕਰਾ ਗਿਆ ਸੀ। ਇਸ ਦਰਦਨਾਕ ਹਾਦਸੇ ’ਚ 13 ਜੂਨੀਅਰ ਹਾਕੀ ਖਿਡਾਰੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ ਸੀ ਤੇ 13 ਹੋਰ ਗੰਭੀਰ ਜ਼ਖ਼ਮੀ ਹੋਏ ਸਨ। ਜਸਕੀਰਤ ਸਿੱਧੂ ਉਤੇ ਖਤਰਨਾਕ ਡਰਾਈਵਿੰਗ ਦੇ ਦੋਸ਼ ਸਨ, ਜਿਸ ਕਾਰਨ 16 ਖਿਡਾਰੀਆਂ ਅਤੇ ਸਟਾਫ ਦੀ ਜਾਨ ਚਲੀ ਗਈ ਸੀ।     (ਏਜੰਸੀ)