ਕੈਨੇਡੀਅਨ ਕੁੜੀ ਦੀ ਮੌਤ ਡਿੰਗੋ ਜਾਨਵਰ ਦੇ ਹਮਲੇ ਕਾਰਨ ਹੋਈ ਸੀ
19 ਜਨਵਰੀ ਨੂੰ ਆਸਟਰੇਲੀਆ ਦੇ ਮਸ਼ਹੂਰ ਕੰਗਾਰੀ ਟਾਪੂ ਤੋਂ ਭੇਤ ਭਰੇ ਹਾਲਾਤ ਵਿਚ ਬਰਾਮਦ ਹੋਈ ਸੀ ਲੜਕੀ ਦੀ ਲਾਸ਼
Canadian girl died from drowning after dingo attack in Australia
ਵੈਨਕੂਵਰ (ਮਲਕੀਤ ਸਿੰਘ): ਆਸਟਰੇਲੀਆ ਵਿਚ ਇਕ ਕੈਨੇਡੀਅਨ ਨੌਜਵਾਨ ਸੈਲਾਨੀ ਲੜਕੀ ਦੀ ਮੌਤ ਦੇ ਮਾਮਲੇ ਵਿਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮੌਤ ਡਿੰਗੋ ਜਾਨਵਰ ਦੇ ਹਮਲੇ ਤੋਂ ਬਾਅਦ ਸਮੁੰਦਰ ਵਿਚ ਡੁੱਬਣ ਕਾਰਨ ਹੋਈ ਸੀ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਂਪਬੈਲ ਰਿਵਰ ਸ਼ਹਿਰ ਨਾਲ ਸਬੰਧਤ ਲੜਕੀ ਪਾਈਪਰ ਜੇਮਜ ਜੋ ਕਿ ਆਸਟਰੇਲੀਆ ਘੁੰਮਣ ਗਈ ਸੀ ਉਸ ਦੀ ਲਾਸ਼ 19 ਜਨਵਰੀ ਨੂੰ ਆਸਟਰੇਲੀਆ ਦੇ ਮਸ਼ਹੂਰ ਕੰਗਾਰੀ ਟਾਪੂ ਤੋਂ ਭੇਤ ਭਰੇ ਹਾਲਾਤ ਵਿਚ ਬਰਾਮਦ ਕੀਤੀ ਗਈ ਸੀ।
ਆਸਟਰੇਲੀਆਈ ਅਧਿਕਾਰੀਆਂ ਵਲੋਂ ਉਦੋਂ ਤੋਂ ਲੈ ਕੇ ਹੁਣ ਤਕ ਵਿੱਢੀ ਜਾਂਚ ਅਨੁਸਾਰ ਪਾਈਪਰ ਜੇਮਜ਼ ਨੂੰ ਪਹਿਲਾਂ ਜੰਗਲੀ ਕੁੱਤੇ ਵਰਗੇ ਜਾਨਵਰ ਡਿੰਗੋ ਨੇ ਹਮਲਾ ਕਰ ਕੇ ਜ਼ਖ਼ਮੀ ਕੀਤਾ। ਇਸ ਹਮਲੇ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਹ ਸਮੁੰਦਰ ਵਲ ਭੱਜੀ ਅਤੇ ਡੂੰਘੇ ਪਾਣੀ ’ਚ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ।