ਕੈਨੇਡਾ ਗਈ ਪੰਜਾਬਣ ਲੜਕੀ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

6 ਮਹੀਨੇ ਪਹਿਲਾਂ ਹੀ ਕੈਨੇਡਾ ਗਈ ਸੀ ਮ੍ਰਿਤਕ ਨੌਜਵਾਨ

Photo

 

ਦੋਰਾਹਾ : ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ  ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।

ਅਜਿਹੀ ਹੀ ਖ਼ਬਰ ਕੈਨੇਡਾ ਤੋਂ ਆਈ ਹੈ।ਜਿਥੇ ਪੰਜਾਬਣ ਕੁੜੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਲੜਕੀ ਸੈਂਜੂਲਾ ਵੈਦ ਵਜੋਂ ਹੋਈ ਹੈ। ਮ੍ਰਿਤਕ ਲੜਕੀ  ਕੈਨੇਡਾ 'ਚ ਸਟੱਡੀ ਵੀਜ਼ਾ 'ਤੇ ਦੋਰਾਹਾ ਤੋਂ ਕਰੀਬ 6 ਮਹੀਨੇ ਪਹਿਲਾਂ ਹੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਉਮਰ 18 ਸਾਲ ਦੇ ਕਰੀਬ ਸੀ, ਜੋ ਕਿ ਨਾਰਕੁਏਸਟ ਕਾਲਜ 'ਚ ਪੜ੍ਹਦੀ ਸੀ ਤੇ ਐਡਮਿੰਟਨ 'ਚ ਕਿਰਾਏ ਦੇ ਮਕਾਨ ਦੀ ਬੇਸਮੈਂਟ 'ਚ ਰਹਿੰਦੀ ਸੀ।  

 

ਮ੍ਰਿਤਕ ਲੜਕੀ ਦੇ ਮਾਪਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਦੀ ਹਰੇਕ ਨਵਰਾਤਰੇ ਮੌਕੇ ਮੰਦਿਰ 'ਚ ਜਾ ਕੇ ਮਾਤਾ ਦੀ ਪੂਜਾ-ਅਰਚਨਾ ਕਰਦੀ ਹੁੰਦੀ ਸੀ ਪਰ ਪਹਿਲੇ ਨਵਰਾਤਰੇ ਮੌਕੇ ਉਸ ਦੀ ਮੌਤ ਦੀ ਮਨਹੂਸ ਖ਼ਬਰ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਸਾਰਾ ਪਰਿਵਾਰ ਡੂੰਘੇ ਸਦਮੇ 'ਚ ਹੈ। ਉਨ੍ਹਾਂ ਦੀ ਬੇਟੀ ਦਾ ਅਜੇ ਇਹ ਪਹਿਲਾ ਸਮੈਸਟਰ ਹੀ ਸੀ।