Five Punjabi Arrested in Canada: ਕੈਨੇਡਾ 'ਚ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ 'ਚ 5 ਪੰਜਾਬੀ ਗ੍ਰਿਫਤਾਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਮਨਦੀਪ ਸਿੰਘ, ਰਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਸਵਰਨਪ੍ਰੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਵਜੋਂ ਹੋਈ ਪਛਾਣ

Five Punjabi Arrested in Canada

Five Punjabi Arrested in Canada News: ਕੈਨੇਡਾ 'ਚ 5 ਪੰਜਾਬੀ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਵਿਸ਼ੇਸ਼ ਇਨਫੋਰਸਮੈਂਟ ਬਿਊਰੋ ਸਟੈਪ ਟੀਮ ਨੇ ਇਹ ਕਾਰਵਾਈ ਕੀਤੀ ਹੈ।

ਨੌਜਵਾਨਾਂ ਦੀ ਪਛਾਣ ਅਮਨਦੀਪ ਸਿੰਘ, ਰਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਸਵਰਨਪ੍ਰੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਪੁਲਿਸ ਪਹਿਲਾਂ ਹੀ ਇਨ੍ਹਾਂ ਨੌਜਵਾਨਾਂ ’ਤੇ ਨਜ਼ਰ ਰੱਖ ਰਹੀ ਸੀ ਅਤੇ ਇਨ੍ਹਾਂ ਦੇ ਨਾਂਅ ਪਹਿਲਾਂ ਵੀ ਕੁੱਝ ਕੇਸਾਂ ਵਿਚ ਸਾਹਮਣੇ ਆਏ ਸਨ।

ਚੇਤਾਵਨੀਆਂ ਦੇ ਬਾਵਜੂਦ ਉਹ ਨਸ਼ੇ ਦੇ ਮਾਮਲਿਆਂ ਵਿਚ ਸ਼ਾਮਲ ਪਾਏ ਗਏ। ਪੁਲਿਸ ਟੀਮਾਂ ਨੇ ਵਾਨ, ਓਨਟਾਰੀਓ ਵਿਚ ਘਰਾਂ ਵਿਚ ਛਾਪੇਮਾਰੀ ਕੀਤੀ ਅਤੇ ਇਕ ਸਥਾਨ ਤੋਂ 3 ਅਤੇ 2 ਹੋਰਾਂ ਨੂੰ ਦੂਜੇ ਸਥਾਨ ਤੋਂ ਗ੍ਰਿਫਤਾਰ ਕੀਤਾ। ਪੀਲ ਰੀਜਨਲ ਪੁਲਿਸ ਵਲੋਂ ਅਜਿਹੇ ਨੌਜਵਾਨਾਂ ਵਿਰੁਧ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਹਫ਼ਤੇ ਵੀ 70 ਤੋਂ ਵੱਧ ਨੌਜਵਾਨ ਕਾਰਾਂ ਅਤੇ ਐਸਯੂਵੀ ਚੋਰੀ ਕਰਦੇ ਫੜੇ ਗਏ ਸਨ।

 (For more news apart from Five Punjabi Arrested in Canada, stay tuned to Rozana Spokesman)