ਸਵਰਨਜੀਤ ਖਾਲਸਾ ਅਮਰੀਕਾ ਦੇ ਸੂਬੇ ਕਨੈਕਟੀਕਟ ਦੀ ਸਿਟੀ ਕੌਂਸਲ 'ਚ ਅਹੁਦਾ ਲੈਣ ਵਾਲੇ ਪਹਿਲੇ ਸਿੱਖ ਬਣੇ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸਵਰਨਜੀਤ ਨੂੰ ਚਾਹੁਣ ਵਾਲਿਆਂ ਨੇ ਵੀ ਦਿੱਤੀ ਉਸ ਨੂੰ ਵਧਾਈ

Swaranjit Singh Khalsa

 

ਨਿਊਯਾਰਕ: ਸਿੱਖ ਜਿੱਥੇ ਵੀ ਜਾਂਦੇ ਹਨ ਅਪਣਾ ਨਾਮ ਚਮਕਾ ਲੈਂਦੇ ਹਨ ਤੇ ਹੁਣ ਜਲੰਧਰ ਦੇ ਸਿੱਖ ਸਵਰਨਜੀਤ ਸਿੰਘ ਜੋ ਕਿ ਅਮਰੀਕਾ 'ਚ ਰਹਿ ਰਹੇ ਹਨ ਉਹਨਾਂ ਨੂੰ ਅਮਰੀਕਾ 'ਚ ਖ਼ਾਸ ਅਹੁਦਾ ਮਿਲਿਆ ਹੈ। ਦਰਅਸਲ ਜਲੰਧਰ ਨਾਲ ਪਿਛੋਕੜ ਰੱਖਣ ਵਾਲੇ ਸਵਰਨਜੀਤ ਸਿੰਘ ਖਾਲਸਾ ਕਨੈਕਟੀਕਟ ਦੇ ਸ਼ਹਿਰ ਨਾਰਵਿਚ ਦੀ ਸਿਟੀ ਕੌਂਸਲ ਲਈ ਚੁਣੇ ਗਏ ਪਹਿਲੇ ਸਿੱਖ ਬਣੇ ਹਨ। 

Swaranjit Khalsa

ਇਹ ਅਹੁਦਾ ਮਿਲਣ ਤੋਂ ਬਾਅਦ ਖਾਲਸਾ ਨੇ ਕਿਹਾ ਕਿ ਉਸ ਨੂੰ ਭਾਰਤੀ ਪਰਿਵਾਰਾਂ ਅਤੇ ਹੈਤੀਆਈ ਭਾਈਚਾਰੇ ਅਤੇ ਹੋਰਾਂ ਤੋਂ ਬਹੁਤ ਸਮਰਥਨ ਮਿਲਿਆ, ਜਿਨ੍ਹਾਂ ਨੇ ਮਿਉਂਸੀਪਲ ਬਾਡੀ ਲਈ ਉਸ ਦੀ ਬੋਲੀ ਵਿੱਚ ਬਹੁਤ ਵਿਸ਼ਵਾਸ ਦੀ ਭਾਵਨਾ ਪਾਈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਬੁੱਧਵਾਰ ਨੂੰ ਨਵੇਂ ਚੁਣੇ ਗਏ ਸਿਟੀ ਕੌਂਸਲ ਮੈਂਬਰ ਨੂੰ ਲੈਫਟੀਨੈਂਟ ਗਵਰਨਰ ਸੂਜ਼ਨ ਬਾਈਸੀਵਿਜ਼ ਵੱਲੋਂ ਇੱਕ ਵਧਾਈ ਸ਼ੰਦੇਸ ਵੀ ਭੇਜਿਆ ਗਿਆ। ਉਹਨਾਂ ਕਿਹਾ ਕਿ ਮੈਂ ਸਵਰਨਜੀਤ ਸਿੰਘ ਖਾਲਸਾ ਨੂੰ ਉਸ ਦੀ ਪ੍ਰਾਪਤੀ ਲਈ ਵਧਾਈ ਦਿੰਦੀ ਹਾਂ।" ਬਾਈਸੀਵਿਜ਼ ਨੇ ਉਸ ਦਿਨ ਖਾਲਸਾ ਬਾਰੇ ਕਿਹਾ ਕਿ  "ਉਹ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਭਾਈਚਾਰੇ ਨੂੰ ਪਿਆਰ ਕਰਦਾ ਹੈ ਅਤੇ ਜਨਤਕ ਸੇਵਾ ਨੂੰ ਪਿਆਰ ਕਰਦਾ ਹੈ ਅਤੇ ਅਸੀਂ ਉਸ ਨੂੰ ਇਹ ਅਹੁਦਾ ਦੇ ਕੇ ਬਹੁਤ ਖੁਸ਼ਕਿਸਮਤ ਹਾਂ।"