ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਕੈਬਨਿਟ ਵਿਚ ਪੰਜਾਬੀਆਂ ਦੀ ਧੱਕ, ਪੰਜਾਬੀ-ਭਾਰਤੀ ਮੂਲ ਦੇ 5  MLAs ਨੂੰ ਮਿਲੀ ਥਾਂ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਨਵੀਂ ਕੈਬਨਿਟ 23 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੀ ਬਣੀ ਹੈ

Push of Punjabis in the new cabinet of British Columbia

 

ਬ੍ਰਿਟਿਸ਼ ਕੋਲੰਬੀਆ - ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਆਪਣੀ ਬਦਲੀ ਹੋਈ ਕੈਬਨਿਟ ਵਿਚ ਨਵੇਂ ਅਤੇ ਪੁਰਾਣੇ ਚਿਹਰਿਆਂ ਨੂੰ ਨਿਯੁਕਤ ਕੀਤਾ। ਨਵੀਂ ਕੈਬਨਿਟ 23 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੀ ਬਣੀ ਹੈ। ਇਸ ਵਜ਼ਾਰਤ ਵਿਚ ਪੰਜਾਬੀ / ਭਾਰਤੀ ਮੂਲ ਦੇ 5  MLAs ਨੂੰ ਥਾਂ ਮਿਲੀ ਹੈ। ਪ੍ਰੀਮੀਅਰ ਨੇ ਆਪਣੀ ਅਗਵਾਈ ਵਾਲੀ ਮੁਹਿੰਮ ਦੇ ਸਹਿ-ਪ੍ਰਧਾਨ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਹੈ। ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਮੰਤਰੀ ਅਤੇ ਜਗਰੂਪ ਬਰਾੜ ਨੂੰ ਟਰੇਡ ਰਾਜ ਮੰਤਰੀ ਅਤੇ ਨਿਕੀ ਸ਼ਰਮਾ ਨੂੰ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ।

ਇਸ ਦੇ ਨਾਲ ਹੀ ਰਵੀ ਕਾਹਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਅਤੇ ਸਰਕਾਰੀ ਹਾਊਸ ਲੀਡਰ ਵਜੋਂ ਨਾਮਿਤ ਹੋਣਾ ਸਨਮਾਨ ਦੀ ਗੱਲ ਹੈ। ਪ੍ਰੀਮੀਅਰ ਡੇਵਿਡ ਏਬੀ ਨੇ ਹਾਊਸਿੰਗ ਨੂੰ ਆਪਣੀ ਪਹਿਲੀ ਤਰਜੀਹ ਬਣਾਇਆ ਹੈ। ਮੈਂ ਬੀ. ਸੀ. ਦੇ ਲੋਕਾਂ ਲਈ ਕੰਮ ਕਰਨ ਲਈ ਤਿਆਰ ਹਾਂ।

ਉਥੇ ਹੀ ਹੈਰੀ ਬੈਂਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕਰ ਕੇ ਲਿਖਿਆ ਕਿ ਅੱਜ ਸਵੇਰੇ ਇੱਕ ਵਾਰ ਫਿਰ ਲੇਬਰ ਮੰਤਰੀ ਵਜੋਂ ਸਹੁੰ ਚੁੱਕਣ ਲਈ ਮੈਂ ਬਹੁਤ ਧੰਨਵਾਦੀ ਹਾਂ। ਅਸੀਂ ਬੀ.ਸੀ. ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ ਜਿਵੇਂ ਕਿ ਪੇਡ ਸਿੱਕ ਲੀਵ, ਘੱਟੋ-ਘੱਟ ਉਜਰਤ ਵਿੱਚ ਵਾਧਾ ਕਰਨਾ, ਆਪਣੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਾਪਸ ਭੇਜਣਾ, ਆਦਿ।

ਅਸੀਂ ਅਜੇ ਵੀ ਬਹੁਤ ਕੁਝ ਕਰਨਾ ਹੈ। ਉਨ੍ਹਾਂ ਅੱਗੇ ਲਿਖਿਆ, 'ਮੈਂ ਬੀ.ਸੀ. ਦੇ ਕਾਰਜ ਸਥਾਨਾਂ ਨੂੰ ਦੇਸ਼ ਵਿਚ ਸਭ ਤੋਂ ਸੁਰੱਖਿਅਤ ਬਣਾਉਣ ਦੇ ਰਾਹ 'ਤੇ ਤੁਹਾਡੇ ਸਾਰਿਆਂ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ। ਡੇਵਿਡ ਏਬੀ ਤੁਹਾਡਾ ਧੰਨਵਾਦ ਤੁਸੀਂ ਇਸ ਪੋਰਟਫੋਲੀਓ ਲਈ ਮੇਰੇ 'ਤੇ ਭਰੋਸਾ ਕੀਤਾ।' ਜਗਰੂਪ ਬਰਾੜ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਲਿਖਿਆ ਕਿ ਮੈਂ ਵਪਾਰ ਰਾਜ ਮੰਤਰੀ ਵਜੋਂ ਨਿਯੁਕਤ ਹੋਣ 'ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਪ੍ਰੀਮੀਅਰ ਡੇਵਿਡ ਏਬੀ ਮੇਰੇ ਅਤੇ ਮੇਰੇ ਕੈਬਨਿਟ ਸਾਥੀਆਂ 'ਤੇ ਭਰੋਸਾ ਰੱਖਣ ਲਈ ਤੁਹਾਡਾ ਧੰਨਵਾਦ । ਮੈਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਕੰਮ ਕਰਨ ਲਈ ਉਤਸ਼ਾਹਿਤ ਹਾਂ!'