ਦੁਖ ਦੀ ਘੜੀ 'ਚ  ਸਿੱਖਾਂ ਨੇ ਜਿੱਤਿਆ ਆਸਟਰੇਲੀਆ ਦੇ ਲੋਕਾਂ ਦਾ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦੁਨੀਆ ਦੇ ਖੂਬਸੂਰਤ ਦੇਸ਼ ਆਸਟਰੇਲੀਆ 'ਚ ਅੱਜ ਕੱਲ੍ਹ ਪੈ ਰਹੀ ਗਰਮੀ ਕਾਰਨ ਬਹੁਤ ਸਾਰੇ ਹਿੱਸੇ ਭਿਆਨਕ ਅੱਗ ਦੀ ਮਾਰ ਹੇਠ ਆਏ ਹੋਏ ਹਨ।

File Photo

ਮੈਲਬੌਰਨ  (ਪਰਮਵੀਰ ਸਿੰਘ ਆਹਲੂਵਾਲੀਆ) : ਦੁਨੀਆ ਦੇ ਖੂਬਸੂਰਤ ਦੇਸ਼ ਆਸਟਰੇਲੀਆ 'ਚ ਅੱਜ ਕੱਲ੍ਹ ਪੈ ਰਹੀ ਗਰਮੀ ਕਾਰਨ ਬਹੁਤ ਸਾਰੇ ਹਿੱਸੇ ਭਿਆਨਕ ਅੱਗ ਦੀ ਮਾਰ ਹੇਠ ਆਏ ਹੋਏ ਹਨ। ਆਸਟਰੇਲੀਆ ਦੇ ਇਤਿਹਾਸ ਵਿਚ ਇਸ ਅੱਗ ਕਾਰਨ ਹੁਣ ਤੱਕ ਦਾ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।

ਅੱਗ ਨਾਲ ਪੀੜਤ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਰਹਿਣਾ ਪੈ ਰਿਹਾ ਹੈ ਕਿਉਕਿ ਉਨ੍ਹਾਂ ਦੇ ਘਰ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ।ਪੀੜਤ ਲੋਕਾਂ ਦੀ ਮਦਦ ਲਈ ਆਸਟਰੇਲੀਆ ਵਿਚ ਵਸਦੇ ਵੱਖ ਵੱਖ ਭਾਈਚਾਰੇ ਦੇ ਲੋਕ ਅੱਗੇ ਆ ਰਹੇ ਹਨ।

ਅਜਿਹੇ ਵਿਚ ਆਸਟਰੇਲੀਆ ਵਿਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਦੁਆਰਾ ਵੀ ਪੀੜਤ ਲੋਕਾਂ ਦੀ ਦਿਲ ਖੋਲ੍ਹ ਕੇ ਸਹਾਇਤਾ ਕੀਤੀ ਜਾ ਰਹੀ ਹੈ। ਆਸਟਰੇਲੀਆ ਦੇ ਬਹੁਤ ਸਾਰੇ ਗੁਰਦਵਾਰਿਆਂ ਅਤੇ ਸਿੱਖ ਸੰਸਥਾਵਾਂ ਦੁਆਰਾ ਪੀੜਤਾਂ ਦੇ ਕੈਪਾਂ ਵਿਚ ਜਾ ਕੇ ਲੰਗਰ ਦੇ ਨਾਲ ਨਾਲ ਉਨ੍ਹਾਂ ਲਈ ਜ਼ਰੂਰਤ ਦਾ ਹਰ ਤਰ੍ਹਾਂ ਦਾ ਸਮਾਨ ਮੁਹੱਇਆ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਆਮ ਲੋਕਾਂ ਦੁਆਰਾ ਸਿੱਖ ਕੌਮ ਵਲੋਂ ਸੰਕਟ ਦੀ ਇਸ ਘੜੀ ਵਿਚ ਪਾਏ ਜਾ ਰਹੇ ਯੋਗਦਾਨ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਵਿਕਟੋਰੀਆ ਸੂਬੇ ਦੇ ਮੁੱਖ ਮੰਤਰੀ ਨੇ ਵੀ ਸਿੱਖਾਂ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ ਸੀ।