ਬ੍ਰਿਟੇਨ ਦੇ ਅਗਲੇ PM ਬਣ ਸਕਦੇ ਹਨ ਭਾਰਤੀ ਮੂਲ ਦੇ ਰਿਸ਼ੀ ਸੁਨਕ, ਪੇਸ਼ ਕੀਤੀ ਦਾਅਵੇਦਾਰੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ।

Rishi Sunak to run for UK Prime Minister

 

ਲੰਡਨ: ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਰਿਸ਼ੀ ਸੁਨਕ ਨੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਥਾਂ  ਕੰਜ਼ਰਵੇਟਿਵ ਪਾਰਟੀ ਦਾ ਨਵੇਂ ਨੇਤਾ ਚੁਣੇ ਜਾਣ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਦੱਸ ਦੇਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਉਹਨਾਂ ਦੇ ਐਲਾਨ ਤੋਂ ਬਾਅਦ ਪਾਰਟੀ ਦਾ ਨਵਾਂ ਨੇਤਾ ਚੁਣਿਆ ਜਾਵੇਗਾ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇਗਾ।

Rishi Sunak to run for UK Prime Minister

ਰਿਸ਼ੀ ਸੁਨਕ ਦੇ ਦਾਅਵੇ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਕੁੱਲ ਪੰਜ ਉਮੀਦਵਾਰ ਸ਼ਾਮਲ ਹੋ ਗਏ ਹਨ। ਬੋਰਿਸ ਜਾਨਸਨ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਇਸ ਅਹੁਦੇ ਲਈ ਪੰਜ ਦਾਅਵੇਦਾਰ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ, ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਸਟੀਵ ਬੇਕਰ, ਮੰਤਰੀ ਗ੍ਰਾਂਟ ਸੈਪਸ, ਟਾਮ ਅਤੇ ਹੁਣ ਰਿਸ਼ੀ ਸੁਨਕ ਸ਼ਾਮਲ ਹਨ।

Rishi Sunak to run for UK Prime Minister

ਬ੍ਰਿਟਿਸ਼ ਪ੍ਰਧਾਨ ਮੰਤਰੀ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋਏ ਰਿਸ਼ੀ ਸੁਨਕ ਨੇ ਟਵਿਟਰ 'ਤੇ ਲਿਖਿਆ, "ਮੈਂ ਕੰਜ਼ਰਵੇਟਿਵ ਪਾਰਟੀ ਦਾ ਅਗਲਾ ਨੇਤਾ ਅਤੇ ਤੁਹਾਡਾ ਪ੍ਰਧਾਨ ਮੰਤਰੀ ਬਣਨ ਲਈ ਖੜ੍ਹਾ ਹਾਂ। ਆਓ ਵਿਸ਼ਵਾਸ ਹਾਸਲ ਕਰੀਏ, ਆਰਥਿਕਤਾ ਦਾ ਪੁਨਰ ਨਿਰਮਾਣ ਕਰੀਏ ਅਤੇ ਦੇਸ਼ ਨੂੰ ਦੁਬਾਰਾ ਜੋੜੀਏ।" ਰਿਸ਼ੀ ਸੁਨਕ ਬਰਤਾਨੀਆ ਦੇ ਵਿੱਤ ਮੰਤਰੀ (ਖਜ਼ਾਨੇ ਦੇ ਚਾਂਸਲਰ) ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤੀ ਮੂਲ ਦੇ ਸਿਆਸਤਦਾਨ ਹਨ। ਉਹਨਾਂ ਨੇ ਹਾਲ ਹੀ ਵਿਚ ਬੋਰਿਸ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ।

Boris Johnson

ਟਵਿੱਟਰ 'ਤੇ ਆਪਣੀ ਮੁਹਿੰਮ ਦਾ ਵੀਡੀਓ ਜਾਰੀ ਕਰਦੇ ਹੋਏ ਉਹਨਾਂ ਕਿਹਾ, "ਕਿਸੇ ਨੂੰ ਇਸ ਮੌਕੇ 'ਤੇ ਉੱਠਣਾ ਚਾਹੀਦਾ ਹੈ ਅਤੇ ਸਹੀ ਫੈਸਲਾ ਲੈਣਾ ਚਾਹੀਦਾ ਹੈ। ਇਸ ਲਈ ਮੈਂ ਕੰਜ਼ਰਵੇਟਿਵ ਪਾਰਟੀ ਦਾ ਅਗਲਾ ਨੇਤਾ ਅਤੇ ਤੁਹਾਡਾ ਪ੍ਰਧਾਨ ਮੰਤਰੀ ਬਣਨ ਲਈ ਖੜ੍ਹਾ ਹਾਂ।" ਰਿਸ਼ੀ ਸੁਨਕ ਨੂੰ ਕੋਰੋਨਾ ਮਹਾਮਾਰੀ ਦੌਰਾਨ ਬ੍ਰਿਟੇਨ ਦੇ ਲੋਕਾਂ ਤੋਂ ਕਾਫੀ ਤਾਰੀਫ ਮਿਲੀ ਸੀ। ਕੋਰੋਨਾ ਕਾਰਨ ਆਈ ਆਰਥਿਕ ਉਥਲ-ਪੁਥਲ ਦੌਰਾਨ ਰਿਸ਼ੀ ਸੁਨਕ ਲਗਾਤਾਰ ਲੋਕਾਂ ਨਾਲ ਜੁੜੇ ਰਹੇ।

Rishi Sunak to run for UK Prime Minister

ਰਿਸ਼ੀ ਸੁਨਕ ਦੇ ਦਾਦਾ-ਦਾਦੀ ਪੰਜਾਬ ਤੋਂ ਬਰਤਾਨੀਆ ਆਏ ਸਨ। ਉਹਨਾਂ ਦਾ ਵਿਆਹ ਇਨਫੋਸਿਸ ਦੇ ਸੰਸਥਾਪਕ ਐਨਆਰ ਨਰਾਇਣ ਮੂਰਤੀ ਦੀ ਧੀ ਅਕਸ਼ਾ ਮੂਰਤੀ ਨਾਲ ਹੋਇਆ ਹੈ। ਦੋਵਾਂ ਦੀਆਂ ਦੋ ਧੀਆਂ ਹਨ। ਉਹ ਕੈਲੀਫੋਰਨੀਆ ਵਿਚ ਪੜ੍ਹਦੇ ਹੋਏ ਮਿਲੇ ਸਨ। ਮੁਹਿੰਮ ਦੇ ਵੀਡੀਓ ਵਿਚ ਰਿਸ਼ੀ ਸੁਨਕ ਆਪਣੀ ਦਾਦੀ ਦੀ ਕਹਾਣੀ ਵੀ ਸਾਂਝੀ ਕਰਦੇ ਹਨ।